ਆਕਲੈਂਡ- ‘ਸਾਊਥ ਆਈਲੈਂਡ ਮਾਸਟਰਜ਼ ਗੇਮਜ਼’ ਜੋ ਕਿ ਬਲਿਨਹੇਮ ਵਿਖੇ 10 ਅਕਤੂਬਰ ਤੋਂ 23 ਅਕਤੂਬਰ ਤੱਕ ਹੋ ਰਹੀਆਂ ਹਨ, ਦੇ ਵਿੱਚ ਔਕਲੈਂਡ ਤੋਂ ਇੱਕੋ-ਇੱਕੋ ਸਰਦਾਰ ਜੀ ਸ. ਤਪਿੰਦਰ ਸਿੰਘ 70 ਹੋਰੀਂ ਭਾਗ ਲੈਣ ਪਹੁੰਚੇ। ਉਹਨਾਂ ਨੇ 4 ਸੋਨੇ ਦੇ ਅਤੇ 4 ਚਾਂਦੀ ਦੇ ਤਮਗੇ ਜਿੱਤ ਕੇ ਨਾਰਥ ਆਈਲੈਂਡ ਵਾਲਿਆਂ ਦਾ ਮਾਣ ਵਧਾਇਆ। ਉਹਨਾਂ ਨੇ ਹਾਈ ਜੰਪ, ਜੈਵਲਿਨ 100 ਮੀਟਰ ਦੌੜ, ਲੌਗ ਜੰਪ, ਹੈਮਰ ਥ੍ਰੋਅ , ਸ਼ਾਟਪੁੱਟ, ਡਿਸਕਿਸ ਥ੍ਰੋਅ ਅਤੇ ਟ੍ਰਿਪਲ ਜੰਪ ਵਿੱਚ ਭਾਗ ਲਿਆ।ਇਸ ਤੋਂ ਪਹਿਲਾਂ ਹਫਤੇ ਹੀ ਉਹਨਾਂ 19ਵੀਆਂ ‘ ਆਸਟਰੇਲੀਅਨ ਮਾਸਟਰਜ਼ ਗੇਮਜ਼ ‘ਜੋ ਕਿ ਐਡੀਲੇਡ ਵਿਖੇ 6 ਅਕਤੂਬਰ ਤੋਂ 14 ਅਕਤੂਬਰ ਤੱਕ ਹੋਈਆ, ਤੇ ਵਿੱਚ ਦੋ ਕਾਂਸੀ ਦੇ ਤਮਗੇ ਅਤੇ ਇਕ ਚਾਂਦਾ ਦਾ ਤਮਗਾ ਜਿੱਤ ਕੇ ਨਿਊਜ਼ੀਲੈਂਡ ਵਾਸੀਆਂ ਦਾ ਮਾਣ ਵਧਾਇਆ ਸੀ। ਸ. ਤਪਿੰਦਰ ਸਿੰਘ ਹੋਰਾਂ ਨੂੰ ਬਹੁਤ ਵਧਾਈ ਹੋਵੇ। ਉਹਨਾਂ ਦੇ ਆਸਟਰੇਲੀਆ ਵਿਖੇ ਹਲਕੀ ਸੱਟ ਵੀ ਲੱਗ ਗਈ ਸੀ, ਪਰ ਉਹਨਾਂ ਸਾਊਥ ਆਈਲੈਂਡ ਵਾਲੀਆਂ ਖੇਡਾਂ ਦੇ ਵਿੱਚ ਜਾਣਾ ਨਹੀਂ ਛੱਡਿਆ ਅਤੇ 8 ਤਮਗੇ ਜਿੱਤ ਕੇ ਬਹੁ ਕੌਮੀ ਇਸ ਮੁਲਕ ਦੇ ਵਿੱਚ ਸਿੱਖ ਸਰਦਾਰਾਂ ਦੀ ਵੀ ਹਾਜ਼ਰੀ ਲਗਵਾਈ।