0 0
Read Time:1 Minute, 51 Second

“ਇਮਾਨਦਾਰੀ ਤਾਂ ਪੰਜਾਬੀਆਂ ਦੇ ਲਹੂ ‘ਚ ਐ”

ਬਤੌਰ ਟੈਕਸੀ ਡਰਾਈਵਰ ਚਰਨਜੀਤ ਸਿੰਘ ਅਟਵਾਲ ਜਦੋਂ ਸੋਮਵਾਰ ਦੀ ਸਵੇਰ ਆਪਣੀ ਟੈਕਸੀ ਲੈ ਕੇ ਨਿਕਲੇ, ਤਾਂ ਸੁਵੱਖਤੇ ਹੀ ਇਕ ਸਵਾਰੀ ਉਹਨਾਂ ਨੂੰ South Morang ਤੋਂ Diamond Creek ਜਾਣ ਲਈ ਬੁੱਕ ਕਰ ਲੈਂਦਾ ਹੈ। ਸਵਾਰੀ ਟੈਕਸੀ ਦੀ ਪਿਛਲੀ ਸੀਟ ‘ਤੇ ਬੈਠ ਜਾਂਦਾ ਹੈ। ਮੰਜ਼ਿਲ ‘ਤੇ ਪਹੁੰਚਣ ਮਗਰੋਂ ਚਰਨਜੀਤ ਸਵਾਰੀ ਕੋਲੋਂ ਜਦੋਂ ਪੈਸੇ ਲੈਂਦੇ ਹਨ, ਤਾਂ ਕਾਹਲੀ ਵਿੱਚ ਸਵਾਰ ਯਾਤਰੀ ਕਿਰਾਇਆ ਤਾਂ ਦੇ ਦਿੰਦਾ ਹੈ, ਪਰ ਆਪਣਾ ਬਟੂਆ ਉਹਨਾਂ ਦੀ ਟੈਕਸੀ ਵਿੱਚ ਹੀ ਭੁੱਲ ਜਾਂਦਾ ਹੈ।

ਇੱਕ ਤੋਂ ਬਾਅਦ ਦੂਜੀ ਸਵਾਰੀ ਆਈ, ਪਰ ਇਸ ਵਾਰ ਅਗਲੀ ਸੀਟ ‘ਤੇ ਹੀ ਬੈਠੀ। ਅਜਿਹੇ ‘ਚ ਕੁਝ ਦੇਰ ਬਾਅਦ ਜਦੋਂ ਚਰਨਜੀਤ ਸਿੰਘ ਦੀ ਨਿਗ੍ਹਾ ਪਿਛਲੀ ਸੀਟ ਦੇ ਥੱਲੇ ਡਿੱਗੇ ਬਟੂਏ ‘ਤੇ ਪੈਂਦੀ ਹੈ, ਤਾਂ ਉਹ ਹੈਰਾਨ ਹੋ ਜਾਂਦੇ ਹਨ। ਵੇਖਣ ‘ਤੇ ਪਤਾ ਲੱਗਦਾ ਹੈ ਕਿ ਇਹ ਤਾਂ ਸਵੇਰ ਵਾਲੀ ਸਵਾਰੀ ਦਾ ਹੀ ਬਟੂਆ ਹੈ।

ਹੈਰਾਨ-ਪ੍ਰੇਸ਼ਾਨ ਚਰਨਜੀਤ ਇਹ ਬਟੂਆ Heidelberg ਦੇ ਪੁਲਿਸ ਥਾਣੇ ‘ਚ ਜਮ੍ਹਾ ਕਰਵਾ ਆਉਂਦੇ ਹਨ। ਪੁਲਿਸ ਨੇ ਦੱਸਿਆ ਕਿ ਬਟੂਏ ‘ਚ ਜਰੂਰੀ IDs ਅਤੇ ਕਾਰਡਾਂ ਤੋਂ ਇਲਾਵਾ $8000 ਨਕਦੀ ਸੀ। ਚਰਨਜੀਤ ਸਿੰਘ ਦੀ ਇਮਾਨਦਾਰੀ ਤੋਂ ਪੁਲਿਸ ਵੀ ਖੁਸ਼ ਨਜ਼ਰ ਆਈ।

ਰੇਡੀਓ ਹਾਂਜੀ ਨਾਲ ਗੱਲ ਕਰਦਿਆਂ ਚਰਨਜੀਤ ਹੁਰਾਂ ਨੇ ਦੱਸਿਆ ਕਿ ਇਮਾਨਦਾਰੀ ਤਾਂ ਫੇਰ ਪੰਜਾਬੀਆਂ ਦੇ ਲਹੂ ‘ਚ ਹੀ ਐ। ਉਹਨਾਂ ਦੱਸਿਆ ਕਿ ਮੇਰਾ ਬੇਟਾ ਖੁਦ ਵਿਕਟੋਰੀਆ ਪੁਲਿਸ ‘ਚ ਉੱਚ ਅਹੁਦੇ ‘ਤੇ ਹੈ। ਪ੍ਰਭੂ ਸਿਮਰਨ ਕਰਨ ਵਾਲੇ ਚਰਨਜੀਤ ਸਿੰਘ ਦੱਸਦੇ ਹਨ ਕਿ ਸਬਰ ਸੰਤੋਖ ਨਾਲ ਜ਼ਿੰਦਗੀ ਵਧੀਆ ਚੱਲ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *