0 0
Read Time:1 Minute, 4 Second

ਸਾਊਥ ਆਸਟ੍ਰੇਲੀਆ ਦੇ ਕਿਸਾਨਾਂ ਲਈ ਇਹ ਸਾਲ ਭਾਗਾਂ ਵਾਲਾ ਰਿਹਾ ਹੈ। ਸਾਊਥ ਆਸਟ੍ਰੇਲੀਆ ਦੇ ਕਿਸਾਨਾਂ ਨੇ ਇਸ ਸਾਲ 12.8 million tonnes ਦਾਣਿਆਂ ਦੀ ਪੈਦਾਵਾਰ ਕੀਤੀ ਹੈ। ਮਾਰਕੀਟ ਵਿੱਚ ਇਹਨਾਂ ਦੀ ਕੀਮਤ $4.6 billion ਮਾਪੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਵੱਡੀ ਉਪਜ 2016-17 ਵਿੱਚ ਹੋਈ ਸੀ। ਇਸ ਦੌਰਾਨ 11 million tonnes ਦੀ ਪੈਦਾਵਾਰ ਮਾਪੀ ਗਈ ਸੀ।

Primary Industries Minister Clare Scriven ਦਾ ਕਹਿਣਾ ਹੈ ਕਿ ਇਹ ਕਿਸਾਨਾਂ ਦੀ ਮਿਹਨਤ ਦਾ ਨਤੀਜਾ ਹੈ ਅਤੇ ਸੂਬੇ ਲਈ ਵੀ ਚੰਗੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਜਦੋਂ ਖੇਤੀਬਾੜੀ ਵਿੱਚ ਚੰਗੀ ਪੈਦਾਵਾਰ ਹੁੰਦੀ ਹੈ ਤਾਂ ਸਾਰੇ ਸੂਬੇ ਦੇ ਲੋਕਾਂ ਲਈ ਵਧੀਆ ਗੱਲ ਹੁੰਦੀ ਹੈ।

ਇੱਕ ਕਿਸਾਨ Kym I’Anson ਨੇ ਕਿਹਾ ਕਿ ਉਨ੍ਹਾਂ ਦੀ ਕਨੋਲਾ ਦੀ ਫ਼ਸਲ ਦਾ ਝਾੜ 4.8 tonnes ਪ੍ਰਤੀ hectare ਅਤੇ ਕਣਕ ਦਾ ਝਾੜ 8 tonnes ਪ੍ਰਤੀ hectare ਆਇਆ ਹੈ। ਉਹ ਇਸ ਤੋਂ ਬਹੁਤ ਖ਼ੁਸ਼ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *