1
0
Read Time:42 Second
ਆਕਲੈਂਡ : ਪਰਵਾਸ ਮੰਤਰੀ ਰ ਮਾਈਕਲ ਵੁੱਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਓਵਰਸਟੇਅਰ ਪ੍ਰਵਾਸੀਆਂ ਲਈ ‘ਅਮਨੈਸਟੀ’ ਯੋਜਨਾ ਸ਼ੁਰੂ ਕਰਨ ‘ਤੇ ਸੰਜੀਦਗੀ ਨਾਲ ਕੰਮ ਕਰ ਰਹੇ ਹਨ। ਸਰਕਾਰੀ ਗਿਣਤੀ ਮੁਤਾਬਕ ਇਸ ਵੇਲੇ ਮੁਲਕ ਵਿੱਚ ਲਗਭਗ 14,000 ਓਵਰਸਟੇਅਰ ਮੌਜੂਦ ਹਨ।ਇਨ੍ਹਾਂ ਓਵਰਸਟੇਅਰ ਪ੍ਰਵਾਸੀਆਂ ਨੂੰ ਪੈਸੇਫਿਕ ਕਮਿਊਨਿਟੀ ਲੀਡਰ ਤੇ ਹੋਰ ਪਰਵਾਸੀ ਗਰੁੱਪ ਬੀਤੇ ਲੰਬੇ ਸਮੇਂ ਤੋਂ ਸਰਕਾਰੀ ਰਾਹਤ ਦੇਣ ਦੀ ਮੰਗ ਕਰ ਰਹੇ ਸਨ। ਸਾਰੀਆਂ ਰਾਜਨੀਤਿਕ ਪਾਰਟੀਆਂ ਸਹਿਮਤ ਹੋਣ ਨਾਲ ਇਸ ਮਸਲੇ ਤੇ ਜਲਦੀ ਸਹਿਮਤੀ ਬਣ ਸਕਦੀ ਹੈ।