0 0
Read Time:1 Minute, 12 Second

ਐਨ ਜੈਡ ਪੰਜਾਬੀ ਪੋਸਟ : ਕ੍ਰਾਈਸਟਚਰਚ ਦੇ ਨੇੜੇ ਰੰਗੀਓਰਾ ਏਅਰਫੀਲਡ ਵਿਖੇ ਇੱਕ ਹਲਕੇ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ। ਕੈਂਟਰਬਰੀ ਰੂਰਲ ਏਰੀਆ ਕਮਾਂਡਰ ਇੰਸਪੈਕਟਰ ਪੀਟਰ ਕੂਪਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਨੂੰ ਟੇਕ-ਆਫ ਕਰਦੇ ਸਮੇਂ ਸਮੱਸਿਆ ਆਈ ਅਤੇ ਪਾਇਲਟ ਨੇ ਰਨਵੇਅ ਤੋਂ ਘੱਟ ਇੱਕ ਪੈਡੌਕ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ। ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ ਹੈ। ਉਸ ਸਮੇਂ ਜਹਾਜ਼ ਵਿੱਚ ਪੰਜ ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਦੋ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸੇਂਟ ਜੌਨ ਨੂੰ ਸਵੇਰੇ 11:04 ਵਜੇ ਸੂਚਿਤ ਕੀਤਾ ਗਿਆ ਸੀ ਜਿਸ ਮਗਰੋਂ ਮੌਕੇ ‘ਤੇ ਚਾਰ ਐਂਬੂਲੈਂਸਾਂ ਭੇਜੀਆਂ ਗਈਆਂ ਸਨ। ਇੱਕ ਬੁਲਾਰੇ ਨੇ ਕਿਹਾ, “ਅਸੀਂ ਫਿਲਹਾਲ ਮੌਕੇ ‘ਤੇ ਹਾਂ ਅਤੇ ਇਸ ਸਮੇਂ ਕੋਈ ਹੋਰ ਵੇਰਵੇ ਨਹੀਂ ਹਨ।” ਪੁਲਿਸ ਘਟਨਾ ਸਥਾਨ ਨੂੰ ਸੁਰੱਖਿਅਤ ਬਣਾਉਣ ਵਿੱਚ ਮਦਦ ਕਰ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *