0 0
Read Time:2 Minute, 17 Second

ਅਜੇ ਬੀਤੇ ਦਿਨੀਂ ਹੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਟੂਰਿਸਟ ਵੀਜਿਆਂ ਸਮੇਤ ਹੋਰਾਂ ਵੀਜਿਆਂ ਦੀ ਪ੍ਰੋਸੈਸਿੰਗ ਵਿੱਚ ਤੇਜੀ ਲਿਆਉਣ ਤੇ ਉਨ੍ਹਾਂ ਨੂੰ ਵਧੇਰੇ ਸਰਲ ਕਰਨ ਦੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਸੀ ਕਿ ਟੂਰਿਸਟਾਂ ਨਾਲ ਜਲਦ ਹੀ ਨਿਊਜੀਲੈਂਡ ਦੇ ਬਾਰ ਤੇ ਰੈਸਟੋਰੈਂਟ ਭਰੇ ਦਿਖਣਗੇ। ਪਰ ਉਨ੍ਹਾਂ ਦੀ ਇਸ ਗੱਲ ‘ਤੇ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਕੁਝ ਹੋਰ ਹੀ ਮਰਜੀ ਲੱਗ ਰਹੀ ਹੈ, ਕਿਉਂਕਿ ਇਨ੍ਹਾਂ ਟੂਰਿਸਟਾਂ ਨੂੰ ਸੰਭਾਲਣ ਵਾਲੀ ਹੋਸਪੀਟੇਲਟੀ ਇੰਡਸਟਰੀ ਜੋ ਵੱਡੇ ਪੱਧਰ ‘ਤੇ ਸ਼ੈਫ ਅਤੇ ਹੋਰ ਸਟਾਫ ਦੀ ਕਮੀ ਝੇਲ ਰਹੀ ਹੈ। ਇਨ੍ਹਾਂ ਕਾਰੋਬਾਰਾਂ ਨੂੰ ਵਿਦੇਸ਼ੀ ਕਾਮਿਆਂ ਦੀ ਭਰਤੀ ਲਈ ਅਜੇ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਹ ਦਿੱਕਤਾਂ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਬੇਲੋੜੀਆਂ ਹੀ ਦਿੱਤੀਆਂ ਜਾ ਰਹੀਆਂ ਹਨ।ਤਾਜਾ ਮਾਮਲਾ ਆਕਲੈਂਡ ਦੇ ਇੱਕ ਮਸ਼ਹੂਰ ਰੈਸਟੋਰੈਂਟ ਲੁਇਸ ਕਾਬਰੇਰਾ ਦਾ ਹੈ, ਜਿੱਥੇ ਕਿਸੇ ਵੇਲੇ ਬਰਾਕ ਓਬਾਮਾ ਵੀ ਆਕੇ ਖਾਣਾ ਖਾ ਚੁੱਕਾ ਹੈ। ਰੈਸਟੋਰੈਂਟ ਮਾਲਕ ਨੇ ਮਹੀਂਨਿਆਂ ਦੀ ਮੁਸ਼ਕੱਤ ਤੋਂ ਬਾਅਦ ਜਦੋਂ ਮੈਕਸੀਕੋ ਤੋਂ ਇੱਕ ਹੁਨਰਮੰਦ ਸ਼ੈਫ ਨੂੰ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਪਹਿਲਾਂ ਤਾਂ ਇਹ ਆਬਜੇਕਸ਼ਨ ਲਾਇਆ ਕਿ ਕਿਸੇ ਨਿਊਜੀਲੈਂਡ ਵਾਸੀ ਦੀ ਭਰਤੀ ਕੀਤੀ ਜਾਏ, ਜਿਸ ਲਈ ਕਾਰੋਬਾਰੀ ਨੇ ਅਖਬਾਰਾਂ ਦੇ ਇਸ਼ਤਿਹਾਰਾਂ ‘ਤੇ ਪਹਿਲਾਂ ਹੀ ਹਜਾਰਾਂ ਡਾਲਰ ਖਰਚ ਦਿੱਤੇ ਸਨ ਤੇ ਦੂਜਾ ਆਬਜੇਕਸ਼ਨ ਇਹ ਲਾਇਆ ਕਿ ਸ਼ੈਫ ਕੋਲ ਲੋੜੀਂਦੀ ਐਜੁਕੇਸ਼ਨ ਨਹੀਂ ਹੈ, ਜਦਕਿ ਉਕਤ ਰੈਸਟੋਰੈਂਟ ਵਿੱਚ ਕੰਮ ਕਰਨ ਲਈ ਕਿਸੇ ਵੀ ਹੁਨਰਮੰਦ ਸ਼ੈਫ ਨੂੰ ਅਨੁਭਵ ਸਭ ਤੋਂ ਪਹਿਲਾਂ ਗਿਣਿਆਂ ਜਾਂਦਾ ਹੈ ਤੇ ਖਾਸ ਐਜੁਕੇਸ਼ਨ ਦੀ ਜਰੂਰਤ ਬਿਲਕੁਲ ਵੀ ਨਹੀਂ ਹੈ। ਹੁਣ ਰੈਸਟੋਰੈਂਟ ਮਾਲਕ ਇਨ੍ਹਾਂ ਪ੍ਰੇਸ਼ਾਨ ਹੈ ਕਿ ਉਸਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੀ ਕਰਮਚਾਰੀਆਂ ਦੀ ਘਾਟ ਕਿਸ ਤਰ੍ਹਾਂ ਪੂਰੀ ਕਰੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *