0
0
Read Time:53 Second
ਐਨ ਜ਼ੈਡ ਪੰਜਾਬੀ ਪੋਸਟ ; ਜ਼ਿਕਰਯੋਗ ਹੈ ਕਿ ਆਉਂਦੇ ਐਤਵਾਰ ਨੂੰ ਗੁਰੂਦੁਆਰਾ ਕਲਗੀਧਰ ਸਾਹਿਬ ਦੀਆ ਗਰਾਊਂਡਾਂ ਵਿੱਚ ਨਿਊਜ਼ੀਲੈਂਡ ਕਬੱਡੀ ਸੀਜ਼ਨ 2022 ਦਾ ਪਹਿਲਾ ਖੇਡ ਮੇਲਾ ਟਾਈਗਰ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਖੇਡਾਂ ਦੇ ਉੱਚ ਪੱਧਰੀ ਮੁਕਾਬਲੇ ਹੋਣਗੇ ਜਿੰਨ੍ਹਾਂ ’ਚ ਮੁੱਖ ਤੌਰ ’ਤੇ ਕਬੱਡੀ, ਵਾਲੀਬਾਲ, ਰੱਸਕਸ਼ੀ, ਮਿਊਜ਼ੀਕਲ ਚੇਅਰ ਆਦਿ ਅਤੇ ਦਰਸ਼ਕਾਂ ਲਈ ਪਰਾਈਜ਼ ਗਿਵਿੰਗ ਵੀ ਹੋਵੇਗੀ। ਇਸ ਦੇ ਨਾਲ-ਨਾਲ ਪ੍ਰਬੰਧਕਾਂ ਵੱਲੋਂ ਖਾਣ-ਪੀਣ ਅਤੇ ਦਰਸ਼ਕਾਂ ਦੇ ਬੈਠਣ ਲਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪ੍ਰਬੰਧਕ ਆਪ ਸਮੂਹ ਇਲਾਕਾ ਨਿਵਾਸੀਆਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕਰਦੇ ਹਨ।