0 0
Read Time:1 Minute, 45 Second

ਆਕਲੈਂਡ : ਆਸਟ੍ਰੇਲੀਆ ਤੋਂ ਨਿਊਜੀਲੈਂਡ ਵਾਸੀਆਂ ਲਈ ਇਕ ਚੰਗੀ ਖਬਰ ਆਈ ਹੈ। ਦਸਣਯੋਗ ਹੈ ਕਿ ਆਸਟ੍ਰੇਲੀਅਨ ਸੀਨੇਟ ਵਲੋਂ ਵਿਵਾਦਾਂ ਵਿੱਚ ਘਿਰੇ 501 ਕਾਨੂੰਨ ਵਿੱਚ ਬਦਲਾਅ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸਦੀਏ ਕਿ ਜੇ ਇਹ ਕਾਨੂੰਨ ਪਾਸ ਹੋ ਜਾਂਦਾ ਤਾਂ ਆਸਟ੍ਰੇਲੀਆ ਵਿੱਚ ਰਹਿੰਦੇ ਨਿਊਜੀਲ਼ੈਂਡ ਵਾਸੀਆਂ ਲਈ ਇੱਕ ਵੱਡੀ ਸੱਮਸਿਆ ਪੈਦਾ ਹੋ ਜਾਣੀ ਸੀ, ਕਿਉਂਕਿ ਇਸ ਨਾਲ ਆਸਟ੍ਰੇਲੀਆ ਸਰਕਾਰ ਨੂੰ ਆਸਟ੍ਰੇਲੀਆ ਰਹਿੰਦੇ ਨਿਊਜੀਲੈਂਡ ਵਾਸੀਆਂ ਨੂੰ ਡਿਪੋਰਟ ਕਰਨ ਦੇ ਹੋਰ ਵਧੇਰੇ ਹੱਕ ਮਿਲ ਜਾਣੇ ਸਨ, ਜਦਕਿ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਕਿਸੇ ਵੀ ਉਸ ਨਿਊਜੀਲੈਂਡ ਵਾਸੀ ਨੂੰ ਆਸਟ੍ਰੇਲੀਆ ਸਰਕਾਰ ਤਾਂ ਹੀ ਡਿਪੋਰਟ ਕਰ ਸਕਦੀ ਹੈ, ਜੇ ਉਸਦੇ ਚਰਿੱਤਰ ਸਬੰਧੀ ਗੰਭੀਰ ਮੁੱਦਾ ਖੜਾ ਹੋਇਆ ਹੋਏ, ਇਸ ਵਿੱਚ ਅਪਰਾਧਿਕ ਰਿਕਾਰਡ ਤੋਂ ਇਲਾਵਾ ਡਿਪੋਰਟ ਕੀਤੇ ਜਾਣ ਵਾਲੇ ਵਿਅਕਤੀ ਦਾ ਇੱਕ ਸਾਲ ਜੇਲ ਵਿੱਚ ਬਿਤਾਇਆ ਸਮਾਂ ਅਹਿਮ ਮੰਨਿਆਂ ਜਾਂਦਾ ਹੈ।ਇਹ ਵੀ ਦੱਸਣਾ ਲਾਜਮੀ ਹੈ ਕਿ ਅਜਿਹੇ ਅਪਰਾਧਿਕ ਪਿਛੋਕੜ ਵਾਲੇ ਨਿਊਜੀਲੈਂਡ ਵਾਸੀ ਨਿਊਜੀਲੈਂਡ ਆਕੇ ਇੱਥੋਂ ਲਈ ਸੱਮਸਿਆਵਾਂ ਹੀ ਪੈਦਾ ਕਰਦੇ ਹਨ। ਬੀਤੇ ਸਮੇਂ ਵਿੱਚ 501 ਕਾਨੂੰਨ ਕਾਰਨ ਡਿਪੋਰਟ ਹੋਏ ਨਿਊਜੀਲੈਂਡ ਵਾਸੀ ਇੱਥੇ ਆਕੇ ਗੈਂਗਵਾਰ ਦੀਆਂ ਘਟਨਾਵਾਂ ਵਿੱਚ ਵਾਧਾ ਕਰਦੇ ਹਨ। ਬੀਤੇ 7 ਸਾਲਾਂ ਵਿੱਚ ਇਨ੍ਹਾਂ ਵਲੋਂ 13,000 ਅਪਰਾਧਿਕ ਘਟਨਾਵਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *