2
0
Read Time:54 Second
ਐਨਜ਼ੈਕ ਦਿਵਸ ਹਰ ਸਾਲ 25 ਅਪ੍ਰੈਲ ਨੂੰ ਤੁਰਕੀ ਪ੍ਰਾਇਦੀਪ ਵਿੱਚ 1915 ਵਿੱਚ ਗੈਲੀਪੋਲੀ ਉੱਤੇ ਆਸਟਰੇਲੀਆਈ ਅਤੇ ਨਿਊਜ਼ੀਲੈਂਡ (ਐਨਜ਼ੈਕ) ਫੌਜਾਂ ਦੇ ਉਤਰਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। WWI ਦੌਰਾਨ ਇਹ ਫੌਜੀ ਮੁਹਿੰਮ ਅੱਠ ਮਹੀਨੇ ਚੱਲੀ ਅਤੇ ਘੱਟੋ-ਘੱਟ 125,000 ਜਾਨਾਂ ਗਈਆਂ। ਗੈਲੀਪੋਲੀ 'ਤੇ ਵੀ ਬਹੁਤ ਸਾਰੇ ਸਿੱਖਾਂ ਨੇ ਅੰਤਮ ਕੁਰਬਾਨੀ ਦਿੱਤੀ,ਜਿਸ ਵਿੱਚ ਇੱਕ ਸਿੱਖ ਬਟਾਲੀਅਨ ਦੇ 80% ਸਿਪਾਹੀ ਸ਼ਾਮਲ ਸਨ।ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਲਗਭਗ 83,005 ਸਿੱਖ ਸਿਪਾਹੀ ਮਾਰੇ ਗਏ ਅਤੇ 109,045 ਜਖਮੀ ਹੋਏ ਸਨ। ਅੱਜ ਐਨਜ਼ੈਕ ਡੇਅ ਮੌਕੇ ਕੁਰਬਾਨੀ ਕਰਨ ਵਾਲੇ ਸਿੱਖਾਂ ਸਮੇਤ ਹਰ ਉਸ ਸ਼ਖ਼ਸ ਨੂੰ ਦਿਲੋਂ ਸਲਾਮ,ਸਿੱਜਦਾ ਹੈ।