3 0
Read Time:1 Minute, 2 Second

ਸਿਡਨੀ – ਬੀਤੇ ਦਿਨੀ ਆਸਟ੍ਰੇਲੀਆ ਦੇ ਮਿੰਨੀ ਪੰਜਾਬ COFFS Harbour ਵਿੱਚ 34ਵੀਆ ਸਿੱਖ ਖੇਡਾਂ ਸਫਲਤਾਪੂਰਵਕ ਸੰਪੰਨ ਹੋਈਆ ਹਨ। ਇਸ ਖੇਡ ਮੇਲੇ ਦੌਰਾਨ ਹਾਕੀ, ਫੁੱਟਬਾਲ, ਵਾਲੀਬਾਲ, ਰੱਸਾਕੱਸ਼ੀ, ਦੌੜਾ, ਕਬੱਡੀ ਆਦਿ ਖੇਡਾਂ ਖਿੱਚ ਦਾ ਕੇਂਦਰ ਰਹੀਆ। ਮੇਲੇ ਦੇ ਤਿੰਨੋਂ ਵੱਡੀ ਗਿਣਤੀ ਦਰਸ਼ਕ ਹਾਜ਼ਰ ਰਹੇ। ਜਿਕਰਯੋਗ ਹੈ ਕਿ ਪੰਜਾਬੀ ਦੀ ਮਹਿਬੂਬ ਖੇਡ ਕਬੱਡੀ ਹਰ ਮੇਲੇ ਦੀ ਪਸੰਦੀਦਾ ਖੇਡ ਹੁੰਦੀ ਹੈ। coffs harbour ਵਿਖੇ ਵੀ ਬਹੁਗਿਣਤੀ ਦਰਸ਼ਕਾਂ ਦੀ ਦਿਲਚਸਪੀ ਕਬੱਡੀ ਵਿੱਚ ਸੀ। ਪ੍ਰਾਪਤ ਖ਼ਬਰਾਂ ਅਨੁਸਾਰ ਕਬੱਡੀ ਖਿਡਾਰੀ ਦੇ ਜ਼ਖ਼ਮੀ ਹੋਣ ’ਤੇ ਨਿਊਜ਼ੀਲੈਂਡ ਤੋਂ ਪਹੁੰਚੇ ਕਬੱਡੀ ਪ੍ਰੇਮੀਆ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਵੱਡੀ ਆਰਥਿਕ ਮਦਦ ਖਿਡਾਰੀ ਨੂੰ ਦਿੱਤੀ। ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ ਦਰਸ਼ਕਾ ਨੇ ਖੇਡਾਂ ਦਾ ਖ਼ੂਬ ਆਨੰਦ ਮਾਣਿਆ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *