0 0
Read Time:1 Minute, 25 Second
ਨਿਊਜੀਲੈਂਡ ਦੀ ਇੱਕ ਪ੍ਰਾਈਵੇਟ ਕੰਪਨੀ ਨੂੰ ਦੋਸ਼ੀ ਪਾਉਣ’ਤੇ $3,600 ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਇਸਦੇ ਨਿਰਦੇਸ਼ਕ ਨੂੰ ਵੀ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰ ਜਾਣਬੁੱਝ ਕੇ ਪ੍ਰਵਾਸੀ ਕਾਮਿਆਂ ਨੂੰ ਰੁਜ਼ਗਾਰ ਦੇਣ ਵਿੱਚ ਸ਼ਾਮਲ ਹੋਣ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ $1,500 ਦਾ ਜੁਰਮਾਨਾ ਲਗਾਇਆ ਗਿਆ ਹੈ।ਇਸ ਕੇਸ ਸੰਬੰਧੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਜੂਨ 2021 ਵਿੱਚ ਦੋਸ਼ ਦਾਇਰ ਕੀਤੇ ਸਨ।ਐਪੈਕਸ ਰਿਕਰੂਟਮੈਂਟ ਲਿਮਟਿਡ 'ਤੇ 2 ਪ੍ਰਵਾਸੀਆਂ ਨੂੰ ਉਨ੍ਹਾਂ ਭੂਮਿਕਾਵਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਇਆ ਗਿਆ ਸੀ, ਜਿਨ੍ਹਾਂ ਦੀ ਉਨ੍ਹਾਂ ਨੂੰ ਕਾਨੂੰਨੀ ਤੌਰ'ਤੇ ਇਜਾਜ਼ਤ ਨਹੀਂ ਸੀ।ਜਿਓਫ ਸਕਾਟ(ਵੈਰੀਫਿਕੇਸ਼ਨ ਅਫ਼ਸਰ) ਦਾ ਕਹਿਣਾ ਹੈ ਕਿ ਮੁਕੱਦਮੇ ਦਰਸਾਉਂਦੇ ਹਨ ਕਿ INZ ਅਜਿਹੇ ਅਪਰਾਧ ਨੂੰ ਗੰਭੀਰਤਾ ਨਾਲ ਲੈਂਦੀ ਅਤੇ ਢੁੱਕਵੀਂ ਕਾਰਵਾਈ ਕਰਦੀ ਹੈ। ਨੋਟ - ਉਪਰੋਕਤ ਜਾਣਕਾਰੀ INZ ਵੈੱਵਸਾਈਟ ਤੋਂ ਪ੍ਰਾਪਤ ਕੀਤੀ ਗਈ ਹੈ,ਜਿਸ ਦਾ ਮੁੱਖ ਮਕਸਦ ਲੋਕਾਂ ਵਿੱਚ ਅਜਿਹੇ ਅਪਰਾਧਾਂ ਬਾਬਤ ਜਾਗਰੂਕਤਾ ਪੈਦਾ ਕਰਨੀ ਹੈ। 
ਹਰਪ੍ਰੀਤ ਕੌਰ, ਬੇਆਫ਼ ਪਲੈਂਟੀ ਦੇ ਸਥਾਨਕ ਰੀਅਲ ਇਸਟੇਟ ਏਜੰਟ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *