0 0
Read Time:1 Minute, 1 Second

ਟੌਰੰਗੇ – ਟੌਰੰਗੇ ਵੱਸਦੇ ਖੇਡ ਪ੍ਰੇਮੀਆਂ ਨੂੰ ਜਾਣਕੇ ਬੜੀ ਖੁਸ਼ੀ ਹੋਏਗੀ ਕਿ ਭਾਈਚਾਰੇ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣਾ ਵਾਲਾ ਸਲਾਨਾ ਕਬੱਡੀ ਟੂਰਨਾਮੈਂਟ ਜੋ ਕਿ ਗੁਰਦੁਆਰਾ ਕਲਗੀਧਰ ਸਾਹਿਬ ਦੀਆਂ ਗਰਾਉਂਡਾ ‘ਤੇ ਕਰਵਾਇਆ ਜਾਣਾ ਹੈ, ਨੂੰ ਸਿਰਫ 3 ਦਿਨ ਬਾਕੀ ਰਹਿ ਗਏ ਹਨ।ਪੂਰੀ ਤਰ੍ਹਾਂ ਪਰਿਵਾਰਿਕ ਤੇ ਮਨੋਰੰਜਕ ਇਹ ਇਵੈਂਟ 20 ਅਕਤੂਬਰ ਐਤਵਾਰ ਨੂੰ ਹੋਣ ਜਾ ਰਿਹਾ ਹੈ, ਮੌਸਮ ਉਸ ਦਿਨ ਸਾਫ ਰਹਿਣ ਵਾਲਾ ਹੈ। ਸੋ ਪਰਿਵਾਰਾਂ ਤੇ ਯਾਰਾਂ ਸਮੇਤ ਪੁੱਜਣਾ ਨਾ ਭੁੱਲਿਓ। ਇਸ ਮੌਕੇ ਕਬੱਡੀ ਦੇ ਨਾਲ-ਨਾਲ ਸਾਕਰ, ਵਾਲੀਬਾਲ, ਮਿਊਜਿਕਲ ਚੇਅਰ, ਰੱਸਾਕੱਸੀ, ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ।ਭਾਰਤ ਤੇ ਪਾਕਿਸਤਾਨ ਤੋਂ ਆਏ ਕਬੱਡੀ ਖਿਡਾਰੀ ਖਾਸਤੌਰ ‘ਤੇ ਟੂਰਨਾਮੈਂਟ ਵਿੱਚ ਖਿੱਚ ਦਾ ਕੇਂਦਰ ਬਣੇ ਰਹਿਣਗੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *