0
0
Read Time:1 Minute, 12 Second
ਨਿਊਜ਼ੀਲੈਂਡ ਦੇ ਸਟੋਰ ਮਾਲਕਾਂ ਯਾਨੀ ਕਿ ਛੋਟੇ ਕਾਰੋਬਾਰੀਆਂ ਲਈ ਦੇਸ਼ ‘ਚ ਹੁੰਦੀਆਂ ਲੁੱਟਾਂ ਖੋਹਾਂ ਵੱਡੀ ਚਿੰਤਾ ਦਾ ਵਿਸ਼ਾ ਹਨ। ਹਰ ਕੋਈ ਇੰਨਾਂ ਲੁਟੇਰਿਆਂ ਤੋਂ ਤੰਗ ਹੈ ਖਾਸ ਕਰ ਨਬਾਲਗ ਲੁਟੇਰਿਆਂ ਤੋਂ। ਪਰ ਹੁਣ ਨੈਸ਼ਨਲ ਤੇ ਐਕਟ ਪਾਰਟੀ ਦੀ ਸਾਂਝੀ ਸਰਕਾਰ ਨੇ ਇੱਕ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਕਰ ਲਈ ਹੈ ਜਿਸ ਨਾਲ ਛੋਟੀ ਉਮਰ ਦੇ ਲੁਟੇਰਿਆਂ ‘ਤੇ ਜਲਦ ਹੀ ਨਕੇਲ ਕਸੀ ਜਾਣ ਦੀ ਸੰਭਾਵਨਾ ਹੈ। ਪਾਰਲੀਮੈਂਟ ਵਿੱਚ ਵੀ ਅਜਿਹੇ ਲੁਟੇਰਿਆਂ ਖਿਲਾਫ ਸਖਤ ਸਜਾਵਾਂ ਵਾਲੇ ਕਾਨੂੰਨ ਦੀ ਪਹਿਲੀ ਰੀਡਿੰਗ ਪਾਸ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਾਲ 2023 ‘ਚ ਛੋਟੇ ਕਾਰੋਬਾਰਾਂ ‘ਤੇ ਵਾਪਰੀਆਂ ਅਜਿਹੀਆਂ ਲੁੱਟਾਂ ਦੀਆਂ ਘਟਨਾਵਾਂ ਵਿੱਚ 24 ਫੀਸਦੀ ਦੇ ਕਰੀਬ ਭਾਰਤੀਆਂ ਦੇ ਕਾਰੋਬਾਰਾਂ ‘ਤੇ ਵਾਪਰੀਆਂ ਸਨ। ਜੇਕਰ ਇਹ ਨਵਾਂ ਕਾਨੂੰਨ ਲਾਗੂ ਹੁੰਦਾ ਹੈ ਤਾ ਫਿਰ ਭਾਰਤੀਆਂ ਦੇ ਨਾਲ ਨਾਲ ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਰਾਹਤ ਮਿਲ ਸਕਦੀ ਹੈ।