0 0
Read Time:1 Minute, 5 Second

ਦੋ ਸਾਲਾਂ ਛੋਟੀ ਬੱਚੀ ਨੂੰ ਪੂਲ ‘ਚ ਬਚਾਉਦਿਆਂ ਪਿਤਾ ਅਤੇ ਦਾਦੇ ਦੀ ਮੌਤ

ਮੈਲਬੌਰਨ ਦੇ ਰਹਿਣ ਵਾਲੇ 38 ਸਾਲਾਂ ਸੰਨੀ ਰੰਧਾਵਾ ਆਪਣੇ ਪਰਿਵਾਰ ਨਾਲ ਗੋਲਡ ਕੋਸਟ ਦੇ Surfers Paradise ਪਹੁੰਚੇ ਸਨ। Easter ਦੀਆਂ ਛੁੱਟੀਆਂ ਮਨਾਉਣ ਲਈ ਪਰਿਵਾਰ Mark Hotel ‘ਚ ਰੁਕਿਆ ਸੀ। ਦੋ ਸਾਲ ਦੀ ਛੋਟੀ ਬੱਚੀ ਅਚਾਨਕ ਹੋਟਲ ਪੂਲ ਵਿੱਚ ਜਾ ਡਿੱਗੀ। ਉਸਨੂੰ ਬਚਾਉਣ ਲਈ ਮਾਂ ਨੇ ਵੀ ਪਿੱਛੇ ਹੀ ਛਾਲ ਮਾਰ ਦਿੱਤੀ।

ਮਗਰੋਂ ਸੰਨੀ ਅਤੇ ਉਸਦੇ 65 ਸਾਲਾਂ ਪਿਤਾ (ਛੋਟੀ ਬੱਚੀ ਦੇ ਦਾਦਾ) ਨੇ ਵੀ ਬਚਾਉਣ ਲਈ ਪਾਣੀ ‘ਚ ਉਤਰੇ ਪਰ ਤੈਰ ਨਾ ਪਾਉਣ ਕਰਕੇ ਜਦੋਂ ਉਹਨਾਂ ਨੂੰ ਹੋਰ ਮਦਦ ਨਾਲ ਬਾਹਰ ਕੱਢਿਆ ਗਿਆ ਤਾਂ cardiac arrest ਨਾਲ ਦੋਹਾਂ ਦੀ ਮੌਤ ਹੋ ਗਈ।

ਹਾਦਸਾ ਬੀਤੀ ਸ਼ਾਮ 6:45 ‘ਤੇ rooftop pool ‘ਚ ਵਾਪਰਿਆ। ਛੋਟੀ ਬੱਚੀ ਦੀ ਸਿਹਤ ਹੁਣ ਠੀਕ ਹੈ, ਜਦਕਿ ਉਸਦੀ ਮਾਂ Gold Coast University ਹਸਪਤਾਲ ਵਿੱਚ ਸਥਿਰ ਹਾਲਤ ਵਿੱਚ ਭਰਤੀ ਕੀਤਾ ਗਿਆ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *