4 0
Read Time:1 Minute, 24 Second

ਵੈਲਿੰਗਟਨ – ਰੇਤੇ ਦੇ ਟਿੱਬਿਆਂ ਉੱਤੇ ਲੀਕਾਂ ਪਾਉਣ ਵਾਲੀ ਜੋੜੀ ਇੱਕ ਵਾਰ ਫਿਰ ਨਵੀਆਂ ਪੈੜਾਂ ਪਾਉਣ ਲਈ ਯਤਨਸ਼ੀਲ ਹੈ। ਪੰਜਾਬੀ ਫਿਲਮ ਜਗਤ ਦੇ ਦੋ ਮਕਬੂਲ ਫਨਕਾਰ ਅਦਾਕਾਰ ’ਹਰਨਭਜਨ ਮਾਨ ਅਤੇ ਨਿਰਦੇਸ਼ਕ ਮਨਮੋਹਨ ਸਿੰਘ’ ਆਪਣੀ ਨਵੀਂ ਫਿਲਮ ਨਾਲ 13 ਮਈ ਨੂੰ ਸੰਸਾਰ ਭਰ ਦੇ ਸਿਨਮਿਆਂ ’ਚ ਪੰਜਾਬੀ ਲੋਕਾਈ ਦੇ ਰੂਬਰੂ ਹੋਣਗੇ। ਜਿਕਰਯੋਗ ਹੈ ਕਿ ਹਰਨਭਜਨ ਮਾਨ ਅਤੇ ਮਨਮੋਹਨ ਸਿੰਘ ਦੀ ਪਹਿਲੀ ਫਿਲਮ ‘ਜੀ ਆਇਆਂ ਨੂੰ’ ਪੰਜਾਬੀ ਸਿਨੇਮਾ ਦਾ ਪੁਨਰ ਜਨਮ ਸਾਬਤ ਹੋਈ। ਹੁਣ ਦਰਸ਼ਕਾਂ ਦੀ ਲੰਬੀ ਉਡੀਕ ਤੋਂ ਬਾਅਦ 13 ਮਈ ਨੂੰ ਰੀਲੀਜ਼ ਹੋਣ ਵਾਲੀ ਫਿਲਮ PR ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।ਨਿਊਜੀਲੈਂਡ ਵਿੱਚ ਹਰਭਜਨ ਮਾਨ ਦੇ ਪਿਆਰ ਵਾਲੇ ਇਸ ਫਿਲਮ ਦੀ ਆਪ ਮੁਹਾਰੇ ਪ੍ਰਮੋਸ਼ਨ ਅਤੇ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਫਿਲਮ ਦੀ ਪ੍ਰੋਮਸ਼ਨ ਦੌਰਾਨ ਹਰਭਜਨ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਚਾਹੁਣ ਵਾਲਿਆਂ ਲਈ ਖਾਸ ਸੁਨੇਹਾ ਸਾਂਝਾ ਕੀਤਾ 👇

PR releasing worldwide on 13th May 2022

HarbhajanMann #ManmohanSingh

ਫਿਲਮ ਦਾ ਤਾਜਾ ਜਾਣਕਾਰੀ ਭਰਪੂਰ ਪੋਸਟਰ ਸਾਂਝਾ ਕਰ ਰਹੇ ਹਾਂ। ਆਸ ਅਤੇ ਉਮੀਦ ਨਾਲ ਤੁਹਾਡੀਆਂ ਬਰੂਹਾਂ ‘ਤੇ – ਟੀਮ ‘PR’

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *