0 0
Read Time:1 Minute, 20 Second

ਵਿਕਟੋਰੀਆ ਪੁਲਿਸ ਦੀ ਹੜਤਾਲ, ਤਨਖਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਆਪਣੀਆਂ ਹੀ ਕਾਰਾਂ ‘ਤੇ ਲਿਖੇ ਸਰਕਾਰ ਵਿਰੋਧੀ ਨਾਅਰੇ

ਜੇਕਰ ਮੈਲਬੌਰਨ ਦੀਆਂ ਸੜਕਾਂ ‘ਤੇ ਗੱਡੀ ਚਲਾਉਂਦੇ ਹੋਏ, ਸੜਕ ਲਾਗੇ ਖੜ੍ਹੀ ਪੁਲਿਸ ਦੀ ਕਾਰ ਆਪਣੀਆਂ ਹੈੱਡ ਲਾਇਟ ਫਲੈਸ਼ ਕਰੇ, ਤਾਂ ਇਸਦਾ ਮਤਲਬ ਉਹ ਤੁਹਾਨੂੰ ਰੋਕਣਾ ਚਾਹੁੰਦੀ ਹੈ, ਇਹ ਜਰੂਰੀ ਨਹੀਂ। ਹੋ ਸਕਦਾ ਤੁਹਾਨੂੰ ਸਾਵਧਾਨ ਵੀ ਕਰ ਰਹੀ ਹੋਵੇ ਕਿ ਸਪੀਡ ਘੱਟ ਕਰ ਲਵੋ, ਅੱਗੇ ਸਪੀਡ ਕੈਮਰਾ ਹੈ। ਹੁਣ ਤੁਸੀਂ ਸੋਚੋਂਗੇ ਕਿ ਉਹ ਅਜਿਹਾ ਕਿਉਂ ਕਰਨਗੇ?

ਅਸਲ ਵਿੱਚ Victoria Police ਹੜਤਾਲ ‘ਤੇ ਹੈ। ਅਤੇ ਇਹ ਉਹਨਾਂ ਦੇ ਹੜਤਾਲ ਦਾ ਤਰੀਕਾ ਹੈ। ਲੋਕਾਂ ਦੀ ਸੁਰੱਖਿਆ ਵਿੱਚ ਪੁਲਿਸ ਕੰਮ ਤਾਂ ਛੱਡਣ ਤੋਂ ਰਹੀ। ਪਰ ਤਨਖ਼ਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਰਾਜ ਸਰਕਾਰ ਨਾਲ ਪੇਚ ਫਸਾਈ ਬੈਠੀ ਵਿਕਟੋਰੀਆ ਪੁਲਿਸ ਨੇ ਆਪਣੀਆਂ 2000 ਤੋਂ ਵਧੇਰੇ ਕਾਰਾਂ ‘ਤੇ ਸਰਕਾਰ ਵਿਰੋਧੀ ਨਾਅਰੇ ਲਿਖ ਛੱਡੇ ਹਨ।

ਪਿੱਛੇ ਜਿਹੇ Herald Sun ਦੀ ਪ੍ਰਕਾਸ਼ਿਤ ਖ਼ਬਰ ਮੁਤਾਬਕ ਇੱਕ ਸਰਵੇਖਣ ਵਿੱਚ 28 ਫੀਸਦੀ ਪੁਲਿਸ ਕਰਮਚਾਰੀ ਇਹ ਨੌਕਰੀ ਛੱਡ ਕੇ ਕਿਸੇ ਦੂਜੇ ਕੰਮ ਨੂੰ ਕਰਨਾ ਤਰਜ਼ੀਹ ਦੇਣਗੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *