0 0
Read Time:1 Minute, 40 Second

ਮੈਲਬੌਰਨ ਵਸਨੀਕ ਭਾਰਤੀ ਮੂਲ ਦੇ ਕੁਨਾਲ ਪਟੇਲ (31) ਨੂੰ ਸਤੰਬਰ ਮਹੀਨੇ ਵਿਚ Working with Children Check (WCC) ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। Herald Sun ਦੀ ਖ਼ਬਰ ਮੁਤਾਬਕ ਜਿਣਸੀ ਹਮਲੇ/ਛੇੜਛਾੜ ਦੇ ਕਥਿਤ ਦੋਸ਼ ਲੱਗੇ ਹੋਣ ਦੇ ਬਾਵਜੂਦ ਇਹ ਕਿੰਡਰਗਾਰਟਨ ਅਧਿਆਪਕ ਨੂੰ ਤਿੰਨ ਅੱਡੋ-ਅੱਡ ਬਾਲ ਦੇਖਭਾਲ ਘਰਾਂ (childcare centres) ਵਿੱਚ ਕੰਮ ਕੀਤੇ ਜਾਣ ਦੀ ਇਜਾਜ਼ਤ ਕਿਵੇਂ ਮਿਲ ਗਈ, ਇਸ ਬਾਬਤ ਪੜਤਾਲ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਪਟੇਲ ਜਿਸ ਵਕਤ Kool Kidz Childcare, Mickleham ਵਿਖੇ ਕੰਮ ਕਰਦਾ ਸੀ, ਤਾਂ ਉਦੋਂ ਇੱਕ ਛੋਟੀ ਲੜਕੀ ਨਾਲ ਸੇਕਸੁਅਲ ਅਸਾਲਟ ਦੇ ਉਸ ਉਪਰ ਇਲਜ਼ਾਮ ਲਗਾਏ ਗਏ। ਇਸ ਤੋਂ ਪਹਿਲਾਂ ਉਹ Green Leaves in Craigieburn ਅਤੇ Where We Grow in Craigieburn ‘ਚ ਵੀ ਪੜ੍ਹਾ ਚੁੱਕਾ ਹੈ, ਜਦਕਿ ਵਿਕਟੋਰੀਆ ਦੇ CCYP ਯਾਨੀ Commissioner for Children and Young People ਦੁਆਰਾ ਇਸੇ ਮਾਮਲੇ ਵਿੱਚ ਉਸ ਖਿਲਾਫ਼ ਜਾਂਚ ਕੀਤੀ ਜਾ ਰਹੀ ਹੈ।

ਚੇਤੇ ਕਰਵਾ ਦਈਏ ਕਿ ਹਾਲੇ ਪਿਛਲੇ ਮਹੀਨੇ ਹੀ ਦੇਸ਼ ਦੇ ਸਭ ਤੋਂ ਵੱਡੇ ਬਾਲ ਜਿਣਸੀ ਅਪਰਾਧੀ ਦੀ ਖ਼ਬਰ ਸਾਹਮਣੇ ਆਈ ਸੀ। Ashley Paul Griffith ਨਾਮ ਦਾ Queensland ਵਸਨੀਕ ਜਿਸ ‘ਤੇ ਪਿਛਲੇ 15 ਸਾਲਾਂ ਵਿੱਚ 91 ਛੋਟੀ ਲੜਕੀਆਂ ਨਾਲ ਬਲਾਤਕਾਰ, ਸੋਸ਼ਣ ਅਤੇ ਛੇੜਛਾੜ ਦੇ 1600 ਦੋਸ਼ ਆਇਦ ਕੀਤੇ ਗਏ ਸਨ। ਬਹਿਰਹਾਲ ਇਸ ਨੂੰ ਸਿਸਟਮ ਦੀ ਹੀ ਖਾਮੀ ਕਿਹਾ ਜਾ ਸਕਦਾ ਹੈ ਕਿ ਅਪਰਾਧਿਕ ਇਲਜ਼ਾਮਾਂ ਦੇ ਬਾਵਜੂਦ ਕੋਈ ਸੈਂਕੜੇ ਬੱਚਿਆਂ ਨਾਲ ਰੋਜ਼ਾਨਾ ਕਿਵੇਂ ਕੰਮ ਕਰ ਸਕਦਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *