1 0
Read Time:1 Minute, 4 Second

ਆਕਲੈਂਡ : ਅੱਜ ਨਿਊਜੀਲੈਂਡ ਦੇ ਵਿੱਤ ਅਤੇ ਖੇਡ ਮੰਤਰੀ ਗਰਾਂਟ ਰੌਬਰਟਸਨ (ਸਾਬਕਾ ਡਿਪਟੀ ਪੀ.ਐਮ ) ਖਾਸ਼ ਤੌਰ ਤੇ 18-19 ਨਵੰਬਰ ਨੂੰ ਕਬੱਡੀ ਸਟੇਡੀਅਮ ਦੇ ਉਦਘਾਟਨ ਤੇ ਹੋ ਰਹੇ ਵਰਲਡ ਕਬੱਡੀ ਕੱਪ ਦਾ ਪੋਸਟਰ ਰਿਲੀਜ ਕਰਨ ਲਈ ਪਹੁੰਚੇ । ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਲਈ ਪਾਰਲੀਮੈਂਟ ਮਿੱਤਰਾਂ ਨਾਲ ਇਸ ਵਰਲਡ ਕੱਪ ਨੂੰ ਬਤੌਰ ਦਰਸ਼ਕ ਦੇਖਣ ਲਈ ਪਹੁੰਚਣਗੇ । ਇਸ ਮੌਕੇ ਜਿੱਥੇ ਦਲਜੀਤ ਸਿੰਘ ਦੀ ਅਗਵਾਈ ਵਿੱਚ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਜੀ ਆਇਆ ਨੂੰ ਕਿਹਾ ਗਿਆ । ਉੱਥੇ ਸਪੋਰਟਸ ਕਮੇਟੀ ਵੱਲੋਂ ਦਿਲਰਾਜ ਕੌਰ ਬੋਲੀਨਾ ਤੇ ਸੁਖਜਾਪ ਸਿੰਘ ਨੇ ਇੱਕ presentation ਵੀ ਪੇਸ਼ ਕੀਤੀ । ਵਿੱਤ ਤੇ ਖੇਡ ਮੰਤਰੀ ਨਾਲ ਤਿੰਨ ਮੈਂਬਰ ਪਾਰਲੀਮੈਂਟ ਡਾਃ ਨੀਰੂ ਲਵਾਸਾ , ਅਰੀਨਾ ਵਿਲੀਅਮ , ਐਨਹੀਲਾ ਜਿੱਥੇ ਹਾਜ਼ਰ ਸਨ ਉੱਥੇ ਹੀ ਬੌਟਨੀ ਤੋਂ ਉਮੀਦਵਾਰ ਖੜਗ ਸਿੰਘ ਵੀ ਉਚੇਚੇ ਤੌਰ ਤੇ ਹਾਜ਼ਰ ਸਨ ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *