2 0
Read Time:1 Minute, 48 Second

ਵੈਲਿੰਗਟਨ- ਨਿਊਜ਼ੀਲੈਂਡ ਨੇ ਭਾਰਤ ਵਿਚ ਹੋਣ ਵਾਲੇ ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਕਲੈਂਡ ਦੇ ਲੈੱਗ ਸਪਿਨਰ ਈਸ਼ ਸੋਢੀ ਨੂੰ ਟੀਮ ਵਿਚ ਜਗ੍ਹਾ ਮਿਲੀ ਹੈ ਜਦਕਿ ਆਈ. ਪੀ. ਐੱਲ. ਦੌਰਾਨ ਜ਼ਖ਼ਮੀ 30 ਸਾਲਾ ਕਪਤਾਨ ਕੇਨ ਵਿਲੀਅਮਸਨ ਤੋਂ ਇਲਾਵਾ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੂੰ ਵਿਸ਼ਵ ਕੱਪ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਸਾਊਥੀ ਤੇ ਕੇਨ ਦਾ ਇਹ ਚੌਥਾ ਵਿਸ਼ਵ ਕੱਪ ਹੋਵੇਗਾ।ਸਫੈਦ ਗੇਂਦ ਦੇ ਦੋਵੇਂ ਸਵਰੂਪਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮਾਰਕ ਚੈਪਮੈਨ ਨੇ ਵਿਸ਼ਵ ਕੱਪ ਚੁਣੀ ਟੀਮ ਵਿਚ ਜਗ੍ਹਾ ਬਣਾਈ ਹੈ। ਉੱਥੇ ਹੀ, ਇੰਗਲੈਂਡ ਵਿਰੁੱਧ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 23 ਸਾਲਾ ਸਪਿਨ-ਗੇਂਦਬਾਜ਼ ਤੇ ਆਲਰਾਊਂਡਰ ਰਚਿਨ ਰਵਿੰਦਰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਟਾਮ ਲਾਥਮ ਬਤੌਰ ਵਿਕਟਕੀਪਰ ਬੱਲੇਬਾਜ਼ ਟੀਮ ਵਿਚ ਚੁਣਿਆ ਗਿਆ ਹੈ।ਨਿਊਜ਼ੀਲੈਂਡ ਦੇ ਇੰਗਲੈਂਡ ਦੌਰੇ ’ਤੇ ਹਾਲ ਹੀ ਵਿਚ ਹੈਮਸਟ੍ਰਿੰਗ ਦੀ ਸੱਟ ਨਾਲ ਜ਼ਖ਼ਮੀ ਹੋਣ ਵਾਲਾ ਐਡਮ ਮਿਲਨੇ ਟੀਮ ਵਿਚੋਂ ਬਾਹਰ ਹੋ ਗਿਆ ਹੈ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਸਵੀਕਾਰ ਕੀਤਾ ਕਿ ਆਖਰੀ ਟੀਮ ਦੀ ਚੋਣ ਕਰਦੇ ਸਮੇਂ ਉਨ੍ਹਾਂ ਨੂੰ ਕੁਝ ਮੁਸ਼ਕਿਲ ਫੈਸਲਿਆਂ ਦਾ ਸਾਹਮਣਾ ਕਰਨਾ ਪਿਆ ਪਰ ਉਸਦਾ ਮੰਨਣਾ ਹੈ ਕਿ ਭਾਰਤ ਵਿਚ ਟੀਮ ਲਿਜਾਣ ਲਈ ਉਨ੍ਹਾਂ ਕੋਲ ਯੂਥ ਤੇ ਤਜਰਬੇ ਦਾ ਸਹੀ ਮਿਸ਼ਰਣ ਹੈ। 

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *