0 0
Read Time:1 Minute, 1 Second

ਸਾਊਥ ਆਸਟ੍ਰੇਲੀਆ ਦੀ ਅਦਾਲਤ ਨੇ ਦੋ ਸਾਲ ਪੁਰਾਣੇ ਕਤਲ ਕੇਸ ਵਿੱਚ ਪੰਜਾਬੀ ਮੂਲ ਦੇ ਤਾਰਿਕਜੋਤ ਸਿੰਘ ਨੂੰ 22 ਸਾਲ 10 ਮਹੀਨੇ ਦੀ ਸਜ਼ਾ ਸੁਣਾਈ ਹੈ। ਜਿਸ ਵਿੱਚ ਬਿਨਾਂ ਜ਼ਮਾਨਤ ਤੋਂ ਉਸਨੂੰ 20 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣੇ ਹੋਣਗੇ।ਸਜ਼ਾ ਦੀ ਸੁਣਵਾਈ ਕਰਦੇ ਹੋਏ ਜੱਜ ਨੇ ਕਿਹਾ ਕਿ ਅਜਿਹਾ ਘਿਨਾਉਣਾ ਅਪਰਾਧ ਉਹਨਾਂ ਨੇ ਅੱਜ ਤੱਕ ਨਹੀਂ ਸੁਣਿਆ। ਮਾਰਚ 2021 ਵਿੱਚ ਤਾਰਿਕਜੋਤ ਨੇ ਆਪਣੀ ਸਾਬਕਾ ਗਰਲਫਰੈਂਡ ਐਡੀਲੇਡ ਚ ਨਰਸਿੰਗ ਸਟੂਡੈਂਟ ਜੈਸਮੀਨ ਕੌਰ ਨੂੰ ਕੰਮ ਵਾਲੀ ਥਾਂ ਤੋਂ ਆਪਣੀ ਗੱਡੀ ਵਿੱਚ ਬਿਠਾਇਆ। ਪਹਿਲਾਂ ਕੀਤੀ ਯੋਜਨਾ ਤਹਿਤ ਉਸਨੇ Bunnings ਤੋਂ ਰੱਸੀ, ਦਸਤਾਨੇ, ਕੇਬਲ ਟਾਈ, ਅਤੇ ਕਹੀ ਖਰੀਦੀ। ਜੈਸਮੀਨ ਨੂੰ ਬੰਨ੍ਹਿਆ ਅਤੇ ਉਸਦੇ ਘਰ ਤੋਂ 400 ਕਿਮੀ ਦੂਰ Flinders Ranges ਵਿੱਚ ਜਿਊਂਦੀ ਨੂੰ ਹੀ ਦਬਾਅ ਦਿੱਤਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *