2
0
Read Time:1 Minute, 13 Second
ਚੰਦਨਦੀਪ ਕੌਰ ਨੇ ਨਿਊਜੀਲੈਂਡ ਪੁਲਿਸ ਦੀ ਪਾਲਿਸੀ ਯੂਨਿਟ ‘ਚ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਅਤੇ ਭਾਈਚਾਰੇ ਦਾ ਨਾਮ ਚਮਕਾਇਆ ਹੈ। ਜ਼ਿਕਰਯੋਗ ਗੱਜੂ ਕਿ ਚੰਦਨਦੀਪ ਕੌਰ ਸਾਊਥ ਆਕਲੈਂਡ ਵੱਸਦੇ ਕਾਰੋਬਾਰੀ ਜੁਝਾਰ ਸਿੰਘ ਪੰਨੂਮਾਜਰਾ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਸਹਾਇਕ ਸਕੱਤਰ ਬੀਬੀ ਹਰਵਿੰਦਰ ਕੌਰ ਦੀ ਧੀ ਹੈ।ਚੰਦਨਦੀਪ ਕੌਰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਹੁਣ ਤੱਕ ਆਫਿਸ ਅਸੀਸਟੈਂਟ ਦੀਆਂ ਸੇਵਾਵਾਂ ਨਿਭਾ ਰਹੇ ਹਨ। ਚੰਦਨਦੀਪ ਕੌਰ ਵੈਲਿੰਗਟਨ ਪੁਲਿਸ ਯੂਨਿਟ ਦੇ ਲਈ ਚੁਣੇ ਗਏ ਹਨ। ਚੰਦਨਦੀਪ ਕੌਰ ਨੇ ਪਲਿਟੀਕਲ ਸਾਇੰਸ ਵਿੱਚ ਆਕਲੈਂਡ ਯੂਨੀਵਰਸਿਟੀ ਤੋਂ ਆਪਣੀ ਮਾਸਟਰ ਕੀਤੀ ਹੈ । ਚੰਦਨਦੀਪ ਦੀ ਇਸ ਪ੍ਰਾਪਤੀ ਤੇ ਭਾਈ ਦਲਜੀਤ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੀ ਕਮਿਊਨਟੀ ਵਿੱਚੋਂ ਅਜਿਹੇ ਮਹੱਤਵਪੂਰਨ ਅਦਾਰਿਆਂ ਵਿੱਚ ਜਾ ਕਿ ਹੀ ਸਾਡੀ ਆਉਣ ਵਾਲੀ ਪੀੜੀ ਮੁਲਕ ਦੇ ਨੀਤੀ ਨਿਰਮਾਣ ਦਾ ਹਿੱਸਾ ਬਣੇਗੀ ।