1 0
Read Time:2 Minute, 7 Second

ਹੈਮਿਲਟਨ ਟੈਕਸੀ ਸੋਸਾਇਟੀ ਦਾ ਦੂਸਰਾ ਸਲਾਨਾ ਆਮ ਇਜਲਾਸ ਮਿਤੀ 26/6/23 ਨੂੰ 22 Richmond street Hamilton ਵਿਖੇ ਕਰਵਾਇਆ ਗਿਆ।ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਚੇਅਰਮੈਨ ਜਗਵਿੰਦਰ ਸਿੰਘ(ਜਿੰਦੀ ਮੁਠੱਡਾ) ਵੱਲੋਂ ਪਿਛਲੇ ਸਾਲ ਕੰਪਨੀ ਵੱਲੋਂ ਕੀਤੇ ਗਏ ਵਧੀਆ ਕੰਮਾਂ ਦਾ ਵੇਰਵਾ ਸ਼ੇਅਰਹੋਲਡਰਜ਼ ਨਾਲ ਸਾਂਝਾ ਕੀਤਾ ਦਿਆ ਅਤੇ ਨਾਲ-ਨਾਲ ਕੰਪਨੀ ਦੀ ਬੇਹਤਰੀ ਲਈ ਭਵਿੱਖ ਦੀਆ ਚੁਣੌਤੀਆਂ ਤੇ ਵਿਚਾਰ-ਚਰਚਾ ਕੀਤੀ ਗਈ ਅਤੇ ਸ਼ੇਅਰਹੋਲਡਰਜ ਲਈ ਸਨੈਕਸ ਅਤੇ ਡਿਨਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ।ਹੈਮਿਲਟਨ ਟੈਕਸੀ ਸੁਸਾਇਟੀ ਦੀ ਚੋਣ ਸਰਬ-ਸੰਮਤੀ ਨਾਲ ਸੰਮਪਨ ਹੋਈ।ਜਿਸ ਵਿੱਚ ਜਗਵਿੰਦਰ ਸਿੰਘ ਜਿੰਦੀ ਚੇਅਰਮੈਨ, ਸੋਹਣ ਸਿੰਘ ਲਸਾਰਾ ਸੈਕਟਰੀ/ਫਾਈਨੈਸ ਅਤੇ ਸ਼ੱਤਰਪਾਲ ਸਿੰਘ(ਸੱਤਾ ਫਿਰੋਜਪੁਰੀਆ) Operation Director ਚੁਣੇ ਗਏ। ਜਿੰਦੀ ਔਜਲਾ ਮੁਠੱਡਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੈਮਿਲਟਨ ਟੈਕਸੀ ਸੁਸਾਇਟੀ 1956 ਤੋਂ ਵਾਈਕਾਟੋ ਇਲਾਕੇ ਵਿੱਚ ਬਿਜਨਿਸ ਕਰਦੀ ਆ ਰਹੀ ਹੈ।ਹੈਮਿਲਟਨ ਟੈਕਸੀ ਸੁਸਾਇਟੀ ਔਕਲੈਡ ਕੌਪ ਟੈਕਸੀ ਅਤੇ ਬਲਿਊ ਬੱਬਲ ਨਾਲ ਮਿਲ ਕੇ ਕੰਮ ਕਰਦੀ ਹੈ।ਉਹਨਾਂ ਅੱਗੇ ਦੱਸਿਆ ਕਿ ਕੰਪਨੀ ਕੋਲ 57 ਸ਼ੇਅਰ ਹੋਲਡਰ ਹਨ ਤੇ ਕੰਪਨੀ ਵਾਈਕਾਟੋ ਇਲਾਕੇ ਵਿੱਚ Professional ਟੈਕਸੀ ਸਰਵਿਸ ਲਈ ਹਮੇਸ਼ਾ ਵੱਚਨਬੱਧ ਹੈ।ਇੱਥੇ ਦੱਸਣਾ ਬਣਦਾ ਹੈ ਕੀ ਜਿੰਦੀ ਮੁਠੱਡਾ ਲਗਾਤਾਰ ਦੂਸਰੀ ਵਾਰ ਅਤੇ ਕੁੱਲ ਤੀਸਰੀ ਵਾਰ ਹੈਮਿਲਟਨ ਟੈਕਸੀ ਸੁਸਾਇਟੀ ਦੇ ਚੇਅਰਮੈਨ ਬਣਨ ਦਾ ਮਾਣ ਹਾਸਿਲ ਕੀਤਾ ਹੈ।ਸੱਤਾ ਫਿਰੋਜਪੁਰੀਆ ਪਹਿਲੀ ਵਾਰ ਬੋਰਡ ਦਾ ਹਿੱਸਾ ਬਣੇ ਹਨ ਅਤੇ ਸੋਹਣ ਲਸਾਰਾ ਇਸ ਤੋਂ ਪਹਿਲਾ ਵੀ ਬੋਰਡ ਵਿੱਚ ਸੇਵਾਵਾਂ ਦੇ ਚੁੱਕੇ ਹਨ। ਜਿੰਦੀ ਮੁਠੱਡਾ ਲਗਾਤਾਰ ਕਮਿਊਨਟੀ ਅਤੇ ਸਮਾਜਿਕ ਕਾਰਜਾਂ ਵਿੱਚ ਲਗਾਤਾਰ ਸਰਗਰਮ ਰਹਿੰਦੇ ਹਨ।

ਖ਼ਬਰ ਦਾ ਵੇਰਵਾ
ਹੈਰੀ ਭਲੂਰ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *