0
0
Read Time:1 Minute, 0 Second
ਆਕਲੈਂਡ : ਸਾਊਥ ਆਈਲੈਂਡ ਦੇ ਕ੍ਰਾਈਸਚਰਚ ਵਿੱਚ ਲੰਘੀ ਸ਼ਾਮ ਵਾਪਰੀ ਘਟਨਾ ਦੌਰਾਨ ਵਿਅਕਤੀ ਵਲੋਂ ਪੰਜਾਬੀ ਬਜੁਰਗ ‘ਤੇ ਹਮਲਾ ਕੀਤਾ ਗਿਆ। ਜ਼ਖਮੀ ਬਜੁਰਗ ਨੂੰ ਕ੍ਰਾਈਸਚਰਚ ਹਸਪਤਾਲ ਲਿਜਾਇਆ ਗਿਆ , ਜਿੱਥੇ ਬਜੁਰਗ ਨੂੰ ਵੈਂਟੀਲੇਟਰ ‘ਤੇ ਰੱਖਿਆ ਪਰ ਹਾਲਤ ਵਿੱਚ ਕੋਈ ਸੁਧਾਰ ਨਾ ਹੁੰਦਾ ਦੇਖ ਹਸਪਤਾਲ ਵਾਲਿਆਂ ਵਲੋਂ ਜੁਆਬ ਦੇ ਦਿੱਤਾ ਗਿਆ ਹੈ ਅਤੇ ਪਰਿਵਾਰ ਨੂੰ ਸਿਹਤ ਸੰਭਾਲ ਸੰਬੰਧੀ ਅਗਾਂਹ ਕੀਤਾ ਗਿਆ।
ਦੋਸ਼ੀ ਵਿਅਕਤੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਜ ਉਸਦੀ ਪੇਸ਼ੀ ਜਿਲ੍ਹਾ ਅਦਾਲਤ ਵਿੱਚ ਹੈ। ਪੁਲਿਸ ਵਲੋਂ ਇਸ ਮਾਮਲੇ ਵਿੱਚ ਇੱਕ ਮਹਿਲਾ ਦੀ ਭਾਲ ਹੈ, ਜੋ ਨਜਦੀਕੀ ਬੱਸ ਸਟੈਂਡ ‘ਤੇ ਘਟਨਾ ਤੋਂ ਪਹਿਲਾਂ ਬੱਸ ਦੀ ਉਡੀਕ ਕਰ ਰਹੀ ਸੀ ਤੇ ਪੁਲਿਸ ਨੂੰ ਆਸ ਹੈ ਕਿ ਇਸ ਘਟਨਾ ਬਾਰੇ ਉਸਨੂੰ ਅਹਿਮ ਜਾਣਕਾਰੀ ਹੋ ਸਕਦੀ ਹੈ।