0 0
Read Time:51 Second

ਆਕਲੈਂਡ : ਨਿਊਜੀਲੈਂਡ ਤੋਂ ਆਪਣੇ ਪੰਜਾਬੀ ਘਰ-ਵਾਲੇ ਅਰਵਿੰਦਰ ਸਿੰਘ ਨਾਲ ਬਟਾਲਾ (ਪੰਜਾਬ ) ਘੁੰਮਣ ਗਈ 25 ਸਾਲਾ ਬੇਅੰਕਾ ਸਪਿਨਸ ਦੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ । ਜਾਣਕਾਰੀ ਅਨੁਸਾਰ ਬੇਅੰਕਾ ਦਾ ਵਿਆਹ ਚਾਰ ਸਾਲ ਪਹਿਲਾ ਟਾਕਾਨੀਨੀ ਗੁਰੂ ਘਰ ਵਿਖੇ ਸਿੱਖ ਰਸਮਾਂ ਅਨੁਸਾਰ ਨਾਲ ਹੋਇਆ ਸੀ। ਉਕਤ ਜੋੜੇ ਦੇ ਇੱਕ ਤਿੰਨ ਸਾਲ ਦਾ ਬੱਚਾ ਮਹਿਰਾਨਦੀਪ ਸਿੰਘ ਵੀ ਹੈ।

ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਅਨੁਸਾਰ ਉਹਨਾਂ ਨੇ ਪਰਿਵਾਰ ਦਾ ਨਿਊਜੀਲੈਡ ਅੰਬੈਸੀ ਨਾਲ ਰਾਬਤਾ ਕਰਵਾਇਆ ਅਤੇ ਮ੍ਰਿਤਕ ਦੇਹ ਵਾਪਸ ਲਿਆਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *