0
0
Read Time:57 Second
ਐਨ ਜ਼ੈਡ ਪੰਜਾਬੀ ਪੋਸਟ : ਲੰਘੇ ਦਿਨ ਲੋਕ ਗਾਇਕ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਨਿਊਜ਼ੀਲੈਂਡ ਟੂਅਰ ਪੰਜਾਬ ਬੋਲਦਾ ਬਾਰੇ ਜਾਣਕਾਰੀ ਸਾਂਝੀ ਕੀਤੀ। ਰਣਜੀਤ ਬਾਵਾ ਅਤੇ ਨਿਊਜ਼ੀਲੈਂਡ ਤੋਂ ਸਥਾਨਕ ਪ੍ਰਮੋਟਰਾਂ ਨੇ ਪੋਸਟਰ ਜਾਰੀ ਕਰਦਿਆਂ ਨਿਊਜ਼ੀਲੈਂਡ ਦੇ ਚਾਰ ਵੱਡੇ ਸ਼ਹਿਰਾਂ ਵਿੱਚ ਹੋ ਰਹੇ ਸ਼ੋਆਂ ਦੀਆਂ ਤਾਰੀਖਾਂ ਦੇ ਵੇਰਵੇ ਸਾਂਝੇ ਕੀਤੇ : ਕ੍ਰਾਈਸਚਰਚ 14 ਅਪ੍ਰੈਲ 2023ਆਕਲੈਂਡ 15 ਅਪ੍ਰੈਲ 2023, ਟੌਰੰਗਾ 16 ਅਪ੍ਰੈਲ 2023 ਅਤੇ ਰਾਜਧਾਨੀ ਵੈਲਿੰਗਟਨ 17 ਅਪ੍ਰੈਲ 2023 । ਜ਼ਿਕਰਯੋਗ ਹੈ ਕਿ ਗਾਇਕ ਰਣਜੀਤ ਬਾਵਾ ਦੇ ਨਿਊਜ਼ੀਲੈਂਡ ਲਾਈਨ ਸ਼ੋਆਂ ਪ੍ਰਤੀ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ। ਵਧੇਰੇ ਜਾਣਕਾਰੀ ਲਈ ਰਾਜਵਿੰਦਰ ਸਿੰਘ ਅਤੇ ਹਰਜੀਤ ਰਾਏ ਨਾਲ ਸੰਪਰਕ ਕਰ ਸਕਦੇ ਹੋ।