0 0
Read Time:1 Minute, 10 Second

ਆਕਲੈਂਡ : ਆਕਲੈਂਡ ਦੇ ਉਪਨਗਰ ਨੌਰਥ ਸ਼ੋਰ ‘ਚ ਸਥਿੱਤ ਗੁਰਦੁਆਰਾ ਸਾਹਿਬ ਜੋ ਕਿ 2018 ਵਿੱਚ ਸਥਾਪਿਤ ਕੀਤਾ ਗਿਆ ਸੀ। ਬੀਤੇ ਦਿਨ ਉਸਦਾਾ ਤੀਸਰਾ ਸਸਲਾਨਾ ਇਜਲਾਸ ਹੋਇਆ, ਜਿਸ ਵਿੱਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ। ਇਸ ਕਮੇਟੀ ਵਿੱਚ 21 ਮੈਂਬਰ ਸ਼ਾਮਲ ਹਨ।ਜਿਹਨਾਂ ਵਿੱਚ ਤਕਰੀਬਨ ਅੱਧੀਆਂ ਜੁੰਮੇਵਾਰੀਆਂ ਬੀਬੀਆਂ ਨੂੰ ਸੌਂਪੀਆਂ ਗਈਆਂ ਹਨ।21 ਮੈਂਬਰੀ ਕਮੇਟੀ ਵਿੱਚ ਕਰਮਜੀਤ ਸਿੰਘ ਤਲਵਾੜ (ਪ੍ਰਧਾਨ ) ਰਤਿੰਦਰ ਕੌਰ(ਮੀਤ ਪ੍ਰਧਾਨ),ਤਜਿੰਦਰ ਕੌਰ(ਸਕੱਤਰ ),ਮਨਪ੍ਰੀਤ ਕੌਰ(ਖਜਾਨਚੀ), ਸਹਾਇਕ ਸਕੱਤਰ ਮਨਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ , ਸਹਾਇਕ ਖਜਾਨਚੀ ਕਿਰਪਾਲ ਸਿੰਘ , ਸੁਖਮਿੰਦਰ ਸਿੰਘ ਅਤੇ ਜੁਗਿੰਦਰ ਸਿੰਘ ਸ਼ਾਮਲ ਕੀਤੇ ਗਏ ਹਨ ।ਇਸ ਦੇ ਨਾਲ ਹੀ ਚਾਰ ਉੱਪ ਕਮੇਟੀਆਂ ਬਣਾਈਆਂ ਗਈਆਂ ਹਨ ਜਿਵੇਂ ਗੁਰੂ ਗਰੰਥ ਸਾਹਿਬ ਸੇਵਾ ਕਮੇਟੀ , ਲੰਗਰ ਸੇਵਾ ਕਮੇਟੀ , ਗੁਰੂ ਘਰ ਦੀ ਸਾਂਭ ਸੰਭਾਲ ਕਮੇਟੀ ਅਤੇ ਸਿੱਖ ਵਿਰਾਸਤ ਸਕੂਲ ਕਮੇਟੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *