0
0
Read Time:42 Second
ਵਲਿੰਗਟਨ : ਜ਼ਿਕਰਯੋਗ ਹੈ ਕਿ ਭਾਰੀ ਮੀਂਹ ਕਾਰਨ ਮੁਲਕ ਦੇ ਕਈ ਹਿੱਸਿਆਂ ਵਿੱਚ ਅਣਸੁਖਾਵੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਦੇ ਚੱਲਦਿਆ ਰਾਜਧਾਨੀ ਵਲਿੰਗਟਨ ਵਿੱਚ ਅੱਜ 40 ਅਲੱਗ ਅਲੱਗ ਘਟਨਾਵਾਂ ਸਾਹਮਣੇ ਆਈਆਂ ਹਨ। ਪ੍ਰਸ਼ਾਸਨ ਵੱਲੋਂ ਫੁਰਤੀ ਵਰਤਦਿਆਂ ਇੰਨ੍ਹਾਂ ਹੱਲ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਉਪਨਗਰ ਸਲੋਟਕਸ ਵੈਲੀ, ਟਾਇਟਾ, ਕਰੋਰੀ ਆਦਿ ਇਲਾਕਿਆਂ ਵਿੱਚ ਰੋਡ ਸਲਿੱਪ ਦੀਆਂ ਘਟਨਾਵਾਂ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਪ੍ਰਸ਼ਾਸਨ ਵੱਲੋੰ ਵਾਹਨ ਚਾਲਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।