0 0
Read Time:1 Minute, 4 Second

ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਵੀਜ਼ਾ ਰਿਜੈਕਸ਼ਨ ਪਿਛਲੇ ਸਾਲਾਂ ਨਾਲ਼ੋਂ ਵੱਧੀ ਹੈ ਜਿਸ ਦਾ ਮੁੱਖ ਕਾਰਨ ਜਾਅਲੀ ਬੈਂਕ ਸਟੇਟਮੈਂਟ, ਜਨਮ ਸਰਟੀਫਿਕੇਟ ਤੇ ਪੜ੍ਹਾਈ ਦਾ ਗੈਪ ਹਨ। 2020-21 ‘ਚ ਕੈਨੇਡੀਅਨ ਹਾਈਕਮਿਸ਼ਨ ਵੱਲੋਂ ਫੜੇ ਗਏ ਅਜਿਹੇ ਕੇਸਾਂ ਦਾ ਅੰਕੜਾ ਇਕ ਸਾਲ ‘ਚ 2500 ਤੋਂ ਪਾਰ ਹੋ ਗਿਆ ਹੈ। ਕੈਨੇਡਾ ਦੀ CIMM ਰਿਪੋਰਟ ਮੁਤਾਬਕ 2021 ‘ਚ 2,25,402 ਸਟੱਡੀ ਵੀਜ਼ੇ ਸੰਬੰਧੀ ਅਰਜ਼ੀਆਂ ਆਈਆਂ ਜਿਨ੍ਹਾਂ ‘ਚੋਂ 91439 ਰੱਦ ਕਰ ਦਿੱਤੀਆਂ ਗਈਆਂ ਜੋ ਤਕਰੀਬਨ 41 ਫੀਸਦੀ ਬਣਦਾ ਹੈ, ਜੋ ਪਹਿਲਾਂ ਮੁਸ਼ਕਲ ਨਾਲ 15 ਫੀਸਦੀ ਤੱਕ ਪਹੁੰਚਦਾ ਸੀ।ਕੈਨੇਡਾ ‘ਚ ਜੇ ਭਾਰਤ ਤੋਂ ਵੱਖ-ਵੱਖ ਸ਼੍ਰੇਣੀਆਂ ਤਹਿਤ ਲੱਗੀਆਂ ਐਪਲੀਕੇਸਨਾਂ ਦੀ ਗੱਲ ਕਰੀਏ ਤਾਂ ਕੁੱਲ ਗਿਣਤੀ 31 ਮਾਰਚ 2022 ਤੱਕ 9,56,950 ਸੀ। ਜਿਸ ‘ਚ 96348 ਪੀਆਰ ਤੇ 430286 ਟੀ ਆਰ ਦੀਆਂ ਐਪਲੀਕੇਸਨਾਂ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *