0
0
Read Time:43 Second
ਟੌਰੰਗਾ : ਟੌਰੰਗਾ ਨਿਵਾਸੀ ਵਿਅਕਤੀ (51) ਦੇ ਕਤਲ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਉਕਤ ਵਿਅਕਤੀ ਦੀ ਮੌਤ 14 ਮਈ ਨੂੰ ਮਾਂਗਟਾਪੂ ਸਥਿਤ ਆਪਣੇ ਘਰ ਵਿੱਚ ਹੋਈ ਸੀ।ਪੁਲਿਸ ਨੇ ਕਿਹਾ ਕਿ ਕਤਲ ਦੀ ਜਾਂਚ ਜਾਰੀ ਹੈ।ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ 105 ‘ਤੇ ਸੰਪਰਕ ਕਰਨ ਅਤੇ ਫਾਈਲ ਨੰਬਰ 220515/3688 ਨੰਬਰ ਦਾ ਹਵਾਲਾ ਦੇ ਸਕਦੇ ਹਨ।0800 555 111 ‘ਤੇ ਕ੍ਰਾਈਮ ਸਟਾਪਰਾਂ ਨੂੰ ਗੁਮਨਾਮ ਤੌਰ ‘ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।