0 0
Read Time:1 Minute, 2 Second

ਨਿਊਜੀਲੈਂਡ ਵਿੱਚ ਹੁਣ ਘਰ ਬਨਾਉਣਾ ਪਹਿਲਾਂ ਨਾਲੋਂ ਮਹਿੰਗਾ ਸਾਬਿਤ ਹੋਏਗਾ, ਕਿਉਂਕਿ ਨਿਊਜੀਲੈਂਡ ਦੇ ਸਭ ਤੋਂ ਵੱਡੇ ਬੈਂਕਾਂ ‘ਚੋਂ ਇੱਕ ਕੀਵੀ ਬੈਂਕ ਨੇ ਘਰਾਂ ‘ਤੇ ਦਿੱਤੇ ਜਾਣ ਵਾਲੇ ਕਰਜੇ ‘ਤੇ ਵਿਆਜ ਦਰਾਂ ਵਧਾਉਣ ਦਾ ਫੈਸਲਾ ਲਿਆ ਹੈ। ਇੱਕ ਸਾਲ ਦੇ ਫਿਕਸਡ ਰੇਟ ਨੂੰ 4.55% ਤੋਂ ਵਧਾ ਕੇ 4.85% ਕਰ ਦਿੱਤਾ ਗਿਆ ਹੈ। ਇਹ ਵਿਆਜ ਦਰ ਆਪਣੇ ਘਰ ‘ਤੇ 80% ਤੱਕ ਕਰਜਾ ਲੈਣ ਵਾਲਿਆਂ ਲਈ ਲਾਗੂ ਹੋਏਗੀ।ਫਿਕਸਡ ਰੇਟ ਦੇ ਨਾਲ ਫਲੋਟਿੰਗ ਰੇਟ ਨੂੰ ਵੀ ਵਧਾ ਕੇ 5% ਤੋਂ 5.5% ਕਰ ਦਿੱਤਾ ਗਿਆ ਹੈ। ਇਹ ਵਾਧਾ ਅਰਥ ਸ਼ਾਸਤਰੀਆਂ ਵਲੋਂ ਮੋਰਗੇਜ ਰੇਟ 6% ਤੱਕ ਪੁੱਜਣ ਦੀ ਭਵਿੱਖਬਾਣੀ ਤੋਂ ਬਾਅਦ ਹੋਇਆ ਹੈ। ਵਿਆਜ ਦਰਾਂ ਵਧਾਉਣ ਵਾਲਾ ਕੀਵੀ ਬੈਂਕ ਸਭ ਤੋਂ ਪਹਿਲਾ ਬੈਂਕ ਹੈ ਤੇ ਜਾਹਿਰ ਹੈ ਕਿ ਹੋਰ ਬੈਂਕ ਵੀ ਜਲਦ ਹੀ ਮੋਰਗੇਜ ਦੀਆਂ ਦਰਾਂ ਵਿੱਚ ਵਾਧਾ ਐਲਾਨਣਗੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *