1
0
Read Time:43 Second
ਟੌਰੰਗਾ : ਤਾਜਾ ਰਿਪੋਰਟਾਂ ਅਨੁਸਾਰ ਨਿਊਜੀਲੈਂਡ ਨੂੰ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵਿੱਚ ਹੋ ਰਿਹਾ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਰੁਝਾਣ 25 ਤੋ 30 ਸਾਲ ਦੇ ਨੌਜਵਾਨਾਂ ਵਿੱਚ ਸਭ ਤੋ ਵੱਧ ਨਜ਼ਰ ਆ ਰਿਹਾ ਹੈ। ਆਰਥਕ ਮਾਹਰ ਜੋਇਲ ਗਲਿਨ ਅਨੁਸਾਰ ਇਸ ਦਾ ਸਭ ਤੋਂ ਵੱਡਾ ਕਾਰਨ ਵੱਧ ਰਹੀ ਮਹਿੰਗਾਈ ਅਤੇ ਘੱਟ ਰਹੀ ਕਮਾਈ ਹੈ। ਨੌਜਵਾਨਾਂ ਦਾ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਤੇ ਰਹਿਣ ਦਾ ਸਿਲਸਿਲਾ ਆਉਂਦੇ 2-3 ਸਾਲ ਜਾਰੀ ਰਹੇਗਾ, ਜੋ ਕਿ ਦੇਸ਼ ਦੇ ਅਰਥਚਾਰੇ ਲਈ ਮੰਦਭਾਗਾ ਵਰਤਾਰਾ ਹੈ।