0 0
Read Time:1 Minute, 14 Second
ਐਨ ਜ਼ੈਡ ਪੰਜਾਬੀ ਪੋਸਟ : ਨੈਸ਼ਨਲ ਪਾਰਟੀ ਦੀ ਸਾਂਸਦ ਏਰਿਕਾ ਸਟੈਨਫੋਰਡ ਨੇ ਬੀਤੀ ਰਾਤ ਸੰਸਦ ਨੂੰ ਦੱਸਿਆ ਕਿ INZ 2017 ਦੇ ਮੁਕਾਬਲੇ 500 ਹੋਰ ਸਟਾਫ ਨੂੰ ਨਿਯੁਕਤ ਕਰ ਰਿਹਾ ਹੈ।ਸਰਹੱਦਾਂ ਖੁੱਲ੍ਹਣ ਦੇ ਬਾਵਜ਼ੂਦ ਵੀ  ਭਾਰਤ ਅਤੇ ਚੀਨ ਸਮੇਤ 50 ਤੋਂ ਵੱਧ ਦੇਸ਼ਾਂ ਨੂੰ ਛੇ ਮਹੀਨੇ ਹੋਰ ਉਡੀਕ ਕਰਨੀ ਪਵੇਗੀ।

ਸੁਆਲਾਂ ਦੇ ਜੁਆਬ ’ਚ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਵਿਭਾਗ ਪਹਿਲਾਂ ਵੀਜ਼ਾ ਪ੍ਰੋਸੈਸਿੰਗ ਸਮਰੱਥਾ ਵਧਾਉਣ ਲਈ ਤੇਜੀ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਅਕਤੂਬਰ ਤੋਂ ਪਹਿਲਾਂ ਹੋਰਾਂ ਦੇਸ਼ਾਂ ਤੋਂ ਯਾਤਰੀਆ ਦੇ ਆਉਣ ਦੀ ਸੰਭਾਵਨਾ ਬਣ ਸਕੇ। 

ਸਟੈਨਫੋਰਡ ਨੇ ਕਿਹਾ ਕਿ ਸਰਹੱਦੀ ਪਾਬੰਦੀਆਂ ਆਰਥਿਕਤਾ 'ਤੇ ਸਭ ਤੋਂ ਵੱਡਾ ਹੈਂਡਬ੍ਰੇਕ ਸਨ ਕਿਉਂਕਿ ਸੈਲਾਨੀ ਅਤੇ ਪ੍ਰਵਾਸੀ ਕਾਮੇ ਨਹੀਂ ਆ ਸਕਦੇ ਸਨ। ਜਿਸ ਕਾਰਨ ਮੁਲਖ ਅਤੇ ਲੋਕਾਂ ਨੂੰ ਵੱਡੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜ਼ਿਕਰਯੋਗ ਹੈ ਕਿ ਸਾਂਸਦ ਸਟੈਨਫੋਰਡ ਲਗਾਤਾਰ ਪ੍ਰਵਾਸੀ ਭਾਈਚਾਰੇ ਦੀ ਗੱਲਬਾਤ ਸੰਸਦ ’ਚ ਕਰਦੇ ਆ ਰਹੇ ਹਨ। 

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *