0
0
Read Time:41 Second
ਐਨ ਜ਼ੈਡ ਪੰਜਾਬੀ ਪੋਸਟ : ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਕੀਵੀ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਪਾਸਪੋਰਟਾਂ ਦੀ ਪ੍ਰਕਿਰਿਆ ਲਈ ਆਮ ਨਾਲੋਂ ਜਿਆਦਾ ਲੰਬਾ ਸਮਾਂ ਲੱਗ ਸਕਦਾ ਹੈ। ਪੰਜ ਲੱਖ ਤੋਂ ਵੱਧ ਪਾਸਪੋਰਟਾਂ ਦੀ ਮਿਆਦ ਖਤਮ ਹੋ ਚੁੱਕੀ ਹੈ। ਅੰਦਰੂਨੀ ਮਾਮਲਿਆਂ ਦੇ ਵਿਭਾਗ ਨੇ ਪੁਸ਼ਟੀ ਕੀਤੀ ਕਿ ਪ੍ਰਕਿਰਿਆ ਦਾ ਸਮਾਂ ਹਫਤਿਆਂਬੱਧੀ ( ਕੰਮਕਾਜੀ ਦਿਨਾਂ ) ਵਿੱਚ ਤਬਦੀਲ ਹੋ ਗਿਆ ਹੈ। ਕੁੱਲ੍ਹ ਮਿਲਾ ਕੇ ਤੁਹਾਨੂੰ ਚਾਰ-ਪੰਜ ਹਫ਼ਤੇ ਇੰਤਜਾਰ ਕਰਨਾ ਪੈ ਸਕਦਾ ਹੈ।