1 0
Read Time:1 Minute, 14 Second

ਐਨ ਜ਼ੈਡ ਪੰਜਾਬੀ ਪੋਸਟ : ਚਾਰ ਵਾਰ ਸਾਂਸਦ ਰਹਿ ਚੁੱਕੇ ਪੰਜਾਬੀ ਮੂਲ ਦੇ ਸਾਂਸਦ ਕੰਵਲਜੀਤ ਸਿੰਘ ਬਖ਼ਸ਼ੀ ਦੇ ਸੋਸ਼ਲ ਹੈਂਡਲ ਤੋਂ ਪ੍ਰਪਾਤ ਜਾਣਕਾਰੀ ਅਨੁਸਾਰ ਬੀਤੀ ਰਾਤ ਸਾਊਥ ਆਕਲੈਂਡ ਦੇ ਸਥਾਨਕ ਵੋਟਰਾਂ ਨੇ ਸਲਾਨਾ ਰਾਤਰੀ ਭੋਜਨ ਦੌਰਾਨ ਨੈਸ਼ਨਲ ਪਾਰਟੀ ਦੇ ਨੇਤਾ ਕ੍ਰਿਸਟੋਫਰ ਲਕਸਨ ਦੀ ਮੇਜ਼ਬਾਨੀ ਕੀਤੀ। ਨੇਤਾ ਦੁਆਰਾ ਸ਼ਾਨਦਾਰ ਭਾਸ਼ਣ,ਇਸ ਤੋਂ ਬਾਅਦ ਡੂੰਘਾਈ ਨਾਲ ਸਵਾਲ-ਜੁਆਬ ਸਿਲਸਿਲਾ ਸ਼ੁਰੂ ਹੋਇਆ। ਉਠਾਏ ਗਏ ਕੁਝ ਵਿਸ਼ੇ ਸਾਡੇ ਭਾਈਚਾਰਿਆਂ ਦੇ ਬਹੁਤ ਨੇੜੇ ਸਨ ਜਿਨ੍ਹਾਂ ਵਿੱਚ ਕਾਨੂੰਨ ਅਤੇ ਵਿਵਸਥਾ, ਆਰਥਿਕਤਾ, ਭਾਰਤ ਅਤੇ ਚੀਨ ਵਿਚਕਾਰ ਵਪਾਰ, ਅਤੇ ਕਰਮਚਾਰੀਆਂ ਦੀ ਕਮੀ ਸ਼ਾਮਲ ਸੀ। ਖਾਸ ਤੌਰ ‘ਤੇ ਇਮੀਗ੍ਰੇਸ਼ਨ ਕਵਰ ਦੇ ਅੰਦਰ- ਮਾਪਿਆਂ ਦੀ ਸ਼੍ਰੇਣੀ, ਫਸੇ ਵਿਦੇਸ਼ੀ ਵੀਜ਼ਾ ਧਾਰਕਾਂ ਦੇ ਵੀਜ਼ੇ ਬਹਾਲ ਕਰਨੇ ਵਰਗੇ ਅਹਿਮ ਵਿਸ਼ਿਆਂ ਚਰਚਾਵਾਂ ਹੋਈਆਂ। ਅਖੀਰ ’ਚ ਸ੍ਰ:ਬਖ਼ਸ਼ੀ ਨੇ ਸਮਾਗਮ ਸਫਲ ਬਣਾਉਣ ਲਈ ਸਾਰੇ ਸਪਾਂਸਰਾਂ,ਸਮਰਥਕਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *