2 0
Read Time:1 Minute, 51 Second
  • ਜਿੰਦਗੀ ਅਤੇ ਕਿਤਾਬਾਂ

ਕਈ ਕੌੜੇ ਸੱਚ ਅਸੀਂ ਜਿੰਦਗੀ ਵਿੱਚ ਕਬੂਲਦੇ ਨਹੀਂ ਜਾਂ ਕਬੂਲਣਾ ਨਹੀਂ ਚਾਹੁੰਦੇ ਪਰ ਸਾਡੇ ਕਬੂਲਣ ਜਾਂ ਨਾ ਕਬੂਲਣ ਨਾਲ ਉਹ ਸੱਚ ਨਹੀਂ ਬਦਲਦੇ l

ਜਿੰਦਗੀ ਇੱਕ ਵਾਰ ਹੀ ਮਿਲਦੀ ਹੈ l ਇਸ ਵਿੱਚ ਉਹ ਹੀ ਕੰਮ ਕਰਨੇ ਚਾਹੀਦੇ ਹਨ ਜੋ ਖੁਦ ਨੂੰ ਪਸੰਦ ਹੋਣ ਅਤੇ ਜਿਨਾਂ ਕੰਮਾਂ ਨੂੰ ਕਰਕੇ ਪਛਤਾਵਾ ਨਾ ਹੋਵੇ l

ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਬਹੁਤੀਆਂ ਕਿਤਾਬਾਂ ਵਿੱਚ ਲੇਖਕਾਂ ਦੀ ਆਪਣੀ ਜਿੰਦਗੀ ਦਾ ਤਜਰਬਾ ਹੁੰਦਾ ਹੈ l ਉਨ੍ਹਾਂ ਲੇਖਕਾਂ ਦੀਆਂ ਲਿਖੀਆਂ ਕਿਤਾਬਾਂ ਪੜ੍ਹਕੇ ਤੁਸੀਂ ਆਪਣੀ ਜਿੰਦਗੀ ਕਈ ਗੁਣਾਂ ਲੰਬੀ ਕਰ ਲੈਂਦੇ ਹੋ ਭਾਵ ਤੁਹਾਨੂੰ ਇੱਕੋ ਜਿੰਦਗੀ ਵਿੱਚ ਕਈ ਜਿੰਦਗੀਆਂ ਦਾ ਤਜਰਬਾ ਹੋ ਜਾਂਦਾ ਹੈ l

ਕਿਤਾਬਾਂ ਉਹ ਪੜ੍ਹਨੀਆਂ ਚਾਹੀਦੀਆਂ ਹਨ ਜੋ ਤੁਹਾਨੂੰ ਬੋਲਣ ਅਤੇ ਸੋਚਣ ਲਈ ਮਜ਼ਬੂਰ ਕਰਨ ਅਤੇ ਤੁਸੀਂ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਕੇ ਉਨ੍ਹਾਂ ਨੂੰ ਵੀ ਆਪਣੇ ਵਰਗੇ ਬਣਾਉਣ ਦੀ ਕੋਸ਼ਿਸ਼ ਕਰੋ l

ਕਈ ਧਾਰਮਿਕ ਕਿਤਾਬਾਂ ਪੜ੍ਹਕੇ ਲੋਕ ਚੁੱਪ ਹੋ ਜਾਂਦੇ ਹਨ ਜਾਂ ਖਮੋਸ਼ ਹੋ ਜਾਂਦੇ ਹਨ l ਤੰਦਰੁਸਤ ਵਿਅਕਤੀ ਦਾ ਚੁੱਪ ਹੋ ਜਾਣਾ ਆਪਣੀ ਸਿਹਤ ਲਈ ਵੀ ਖਤਰਨਾਕ ਹੁੰਦਾ ਹੈ ਅਤੇ ਸਮਾਜ ਲਈ ਵੀ ਖਤਰਨਾਕ ਹੁੰਦਾ ਹੈ l

ਬੋਲਣਾ ਅਤੇ ਸੋਚਣਾ ਜਿਉਂਦੇ ਵਿਅਕਤੀ ਦੀ ਨਿਸ਼ਾਨੀ ਹੁੰਦੀ ਹੈ l ਜਦੋਂ ਵਿਅਕਤੀ ਬੋਲਣਾ ਅਤੇ ਸੋਚਣਾ ਬੰਦ ਕਰ ਦੇਵੇ ਤਾਂ ਉਸ ਨੂੰ ਮਰਿਆ ਕਰਾਰ ਦੇ ਦਿੱਤਾ ਜਾਂਦਾ ਹੈ l

ਤੰਦਰੁਸਤ ਸਮਾਜ ਸਿਰਜਣ ਲਈ ਤੁਹਾਡਾ ਬੋਲਣਾ ਜਰੂਰੀ ਹੁੰਦਾ ਹੈ ਚੁੱਪ ਕਰਨਾ ਨਹੀਂ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *