0
0
Read Time:57 Second
ਨਿਊਜ਼ੀਲੈਂਡ ਨੇ ਐਤਵਾਰ ਨੂੰ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਦਖਣੀ ਅਫਰੀਕਾ ਨੂੰ 32 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤ ਲਿਆ ਹੈ।
ਤਜਰਬੇਕਾਰ ਅਮੇਲੀਆ ਕੇਰ (43) ਅਤੇ ਬਰੂਕ ਹੈਲੀਡੇ (38) ਦੀ ਚੌਥੀ ਵਿਕਟ ਲਈ 44 ਗੇਂਦਾਂ ’ਚ 57 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਐਤਵਾਰ ਨੂੰ ਦੁਬਈ ਵਿਖੇ ਹੋਏ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ’ਚ ਦਖਣੀ ਅਫਰੀਕਾ ਵਿਰੁਧ ਪੰਜ ਵਿਕਟਾਂ ’ਤੇ 158 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਅਮੇਲੀਆ ਕੇਰ ਅਤੇ ਰੋਜ਼ਮੈਰੀ ਮੇਅਰ ਨੇ ਅਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਤਿੰਨ-ਤਿੰਨ ਵਿਕਟਾਂ ਲੈ ਕੇ ਦੱਖਣੀ ਅਫਰੀਕਾ ਨੂੰ ਨੌਂ ਵਿਕਟਾਂ ’ਤੇ 126 ਦੌੜਾਂ ’ਤੇ ਰੋਕ ਦਿਤਾ ਅਤੇ ਫ਼ਾਈਨਲ ਮੈਚ 32 ਦੌੜਾਂ ਨਾਲ ਜਿੱਤ ਲਿਆ।