0
0
Read Time:55 Second
ਆਕਲੈਂਡ : ਪੂਕੀਕੂਹੀ ਦੇ ਇੱਕ ਪਤੇ ਤੋਂ ਪੁਲਿਸ ਨੇ ਹਜਾਰਾਂ ਦੀ ਗਿਣਤੀ ਵਿੱਚ ਨਕਲੀ ਨੋਟ ਬਰਾਮਦ ਕੀਤੇ ਹਨ ਤੇ ਇਸ ਮਾਮਲੇ ਵਿੱਚ ਇੱਕ 29 ਸਾਲਾ ਨੌਜਵਾਨ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ, ਜਿਸ ਦੀ ਅਦਾਲਤ ਵਿੱਚ ਪੇਸ਼ੀ 20 ਦਸੰਬਰ ਨੂੰ ਹੋਏਗੀ। ਨੌਜਵਾਨ ਤੋਂ ਹਥਿਆਰ ਵੀ ਬਰਾਮਦ ਹੋਏ ਹਨ। ਇਹ ਗ੍ਰਿਫਤਾਰੀ 29 ਨਵੰਬਰ ਨੂੰ ਪ੍ਰਾਪਰਟੀ ‘ਤੇ ਸਰਚ ਵਾਰੰਟ ਤੋਂ ਬਾਅਦ ਕੀਤੀ ਗਈ। ਪੁਲਿਸ ਨੂੰ ਉਕਤ ਪ੍ਰਾਪਰਟੀ ‘ਤੇ ਹੀ ਸੈਂਕੜੇ ਦੀ ਗਿਣਤੀ ਵਿੱਚ ਭੰਗ ਦੇ ਬੂਟੇ ਵੀ ਬਰਾਮਦ ਹੋਏ ਹਨ। ਨਕਲੀ ਨੋਟਾਂ ਦੇ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਨਕਲੀ ਨੋਟ ਮਿਲਣ ਤਾਂ ਉਹ ਬਿਲਕੁਲ ਵੀ ਉਸਨੂੰ ਅੱਗੇ ਚਲਾਉਣ ਦੀ ਕੋਸ਼ਿਸ਼ ਨਾ ਕਰਨ ਤੇ ਪੁਲਿਸ ਨਾਲ ਸੰਪਰਕ ਕਰਨ।