0 0
Read Time:2 Minute, 17 Second

ਮਿੰਨੀ ਕਹਾਣੀ ਵਿਸਾਖੀ –
ਹਨੇਰਾ ਹੋ ਚੁੱਕਿਆ ਸੀ ਤੇ ਮਨਮੀਤ ਅਜੇ ਤੱਕ ਘਰ ਵਾਪਸ ਨਹੀਂ ਆਇਆ ਸੀ, ਜਿਸ ਕਰਕੇ ਮਨਮੀਤ ਦੀ ਮਾਂ ਸੰਤੀ ਬਹੁਤ ਪ੍ਰੇਸ਼ਾਨ ਸੀ । ਮਨਮੀਤ ਦੇ ਦਾਦਾ ਉਜਾਗਰ ਸਿੰਘ ਨੇ ਸੰਤੀ ਨੂੰ ਮਨਮੀਤ ਦੇ ਦੋਸਤਾਂ ਦੇ ਘਰ ਜਾ ਕੇ ਪਤਾ ਕਰਨ ਲਈ ਕਿਹਾ । ਸੰਤੀ ਅਜੇ ਬਾਹਰਲੇ ਦਰਵਾਜ਼ੇ ਕੋਲ ਹੀ ਪਹੁੰਚੀ ਸੀ ਕਿ ਅੱਗਿਓੰ ਮਨਮੀਤ ਆਉੰਦਾ ਦਿਖਾਈ ਦਿੱਤਾ । ਮਨਮੀਤ ਦੇ ਘਰ ਅੰਦਰ ਦਾਖ਼ਲ ਹੁੰਦਿਆਂ ਹੀ ਸੰਤੀ ਨੇ ਗੁੱਸੇ ਨਾਲ ਉਸ ਨੂੰ ਘਰ ਦੇਰ ਨਾਲ ਆਉਣ ਬਾਰੇ ਪੁੱਛਿਆ ਤਾਂ ਮਨਮੀਤ ਬੋਲਿਆ ,’ਮਾਂ ਕੱਲ੍ਹ ਵਿਸਾਖੀ ਦਾ ਦਿਹਾੜਾ ਹੈ ਤੇ ਅਸੀਂ ਸਾਰੇ ਦੋਸਤਾਂ ਨੇ ਕੇਸਗੜ੍ਹ ਸਾਹਿਬ ਜਾਣਾ ਹੈ । ਇਸ ਲਈ ਅਸੀਂ ਸਾਰੇ ਵਾਲ ਕਟਵਾਉਣ ਲਈ ਨਾਈ ਦੀ ਦੁਕਾਨ ‘ਤੇ ਗਏ ਸੀ ਤੇ ਉਥੇ ਗਾਹਕਾਂ ਦੀ ਜ਼ਿਆਦਾ ਭੀੜ ਹੋਣ ਕਾਰਨ ਦੇਰੀ ਹੋ ਗਈ।’ ਮਨਮੀਤ ਦੀ ਗੱਲ ਸੁਣਦਿਆਂ ਸਾਰ ਉਜਾਗਰ ਸਿੰਘ ਮੱਥੇ ‘ਤੇ ਹੱਥ ਮਾਰਦਿਆਂ ਬੋਲਿਆ ,’ਵਾਹ ਓਏ ਗੁਰੂ ਦਿਆ ਸਿੱਖਾ! ਤੈਨੂੰ ਇਹ ਤਾਂ ਯਾਦ ਹੈ ਕਿ ਕੱਲ੍ਹ ਵਿਸਾਖੀ ਹੈ , ਪਰ ਤੂੰ ਇਹ ਭੁੱਲ ਗਿਆ ਕਿ ਵਿਸਾਖੀ ਦਾ ਸਿੱਖ ਕੌਮ ਲਈ ਕੀ ਮਹੱਤਵ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਹੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਿਰਜਣਾ ਕਰ ਸਿੱਖ ਕੌਮ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਸੀ , ਦਸ਼ਮੇਸ਼ ਪਿਤਾ ਜੀ ਨੇ ਇਸੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਪੂਰਾ ਸਰਬੰਸ ਵਾਰ ਦਿੱਤਾ ਤੇ ਇਨ੍ਹਾਂ ਕੇਸਾਂ ਦੀ ਖਾਤਰ ਹੀ ਭਾਈ ਤਾਰੂ ਸਿੰਘ ਜੀ ਨੇ ਆਪਣੀ ਖੋਪੜੀ ਲਹਾ ਲਈ ਸੀ ਪਰ ਕੇਸ ਕਤਲ ਨਹੀਂ ਕਰਵਾਏ ਸੀ ਤੇ ਤੁਸੀਂ ਉਸੇ ਖਾਲਸਾ ਪੰਥ ਦੀ ਸਾਜਨਾ ਦਿਵਸ ਮੌਕੇ ਖਾਲਸੇ ਦੀ ਧਰਤੀ ‘ਤੇ ਕੇਸ ਕਤਲ ਕਰਵਾ ਕੇ ਜਾ ਰਹੇ ਹੋ ।’ ਉਜਾਗਰ ਸਿੰਘ ਦੀਆਂ ਸੱਚੀਆਂ ਗੱਲਾਂ ਮਨਮੀਤ ਨੂੰ ਸੂਲਾਂ ਦੀ ਤਰ੍ਹਾਂ ਚੁੱਭੀਆਂ ਤੇ ਉਹ ਸ਼ਰਮਿੰਦਾ ਹੋਇਆ ਬਿਨਾਂ ਕੁਝ ਬੋਲੇ ਆਪਣੇ ਕਮਰੇ ਅੰਦਰ ਚਲਾ ਗਿਆ ।
ਜਸਪ੍ਰੀਤ ਕੌਰ ਸੰਘਾ, ਹੁਸ਼ਿਆਰਪੁਰ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *