0
0
Read Time:44 Second
ਆਕਲੈਂਡ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਪੁਲਿਸ ਆਵਾਜਾਈ ਸੁਰੱਖਿਅਤ ਰੱਖਣ ਲਈ ਮੁਸਤੈਦੀ ਨਾਲ ਕੰਮ ਕਰਦੀ ਹੈ। ਬੀਤੇ ਹਫ਼ਤੇ ਦੇ ਅੰਤ ਚ ਆਕਲੈਂਡ ਪੁਲਿਸ ਨੇ ਸ਼ਹਿਰ ਦੇ ਵੱਖ ਵੱਖ ਟਿਕਾਣਿਆਂ ਤੇ ਬ੍ਰੈਥ ਟੈਸਟ ਲਈ ਨਾਕੇ ਲਾਏ ਸਨ, ਜਿਸ ਦੌਰਾਨ ਲਗਭਗ 10 ਹਜ਼ਾਰ ਲੋਕਾਂ ਦਾ ਟੈਸਟ ਕੀਤਾ ਗਿਆ ਅਤੇ ਕਰੀਬ 19 ਲੋਕਾਂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਪਾਇਆ ਗਿਆ। ਸਾਵਧਾਨ ! ਪੁਲਿਸ ਨੇ ਮੀਡੀਆ ਰਾਹੀਂ ਸਥਾਨਕ ਲੋਕਾਂ ਨੂੰ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਦੇ ਸਖਤ ਨਿਰਦੇਸ਼ ਦਿੱਤੇ ਹਨ।