0
0
Read Time:1 Minute, 2 Second
ਬੀਤੇ ਦਿਨ ਬੇਆਫ਼ ਪਲੈਂਟੀ ਦੇ ਨਾਮਵਰ ਖੇਡ ਕਲੱਬ (ਚੜ੍ਹਦੀ ਕਲ੍ਹਾ ਖੇਡ ਕਲੱਬ ਪਾਪਮੋਆ) ਵੱਲੋਂ ਸਲਾਨਾ ਇਜਲਾਸ ਦੌਰਾਨ ਨਵੀਂ ਕਮੇਟੀ ਦੀ ਚੋਣ ਅਤੇ ਭਵਿੱਖਤ ਗਤੀਵਿਧੀਆਂ ਸੰਬੰਧੀ ਵਿਚਾਰ-ਚਰਚਾ ਕੀਤੀ ਗਈ।ਨਵੀਂ ਚੁਣੀ ਗਈ ਕਮੇਟੀ ਵਿੱਚ ਰਵਿੰਦਰ ਸਿੰਘ ਚੀਮਾ ਨੂੰ ਪ੍ਰਧਾਨ, ਪਰਵਿੰਦਰ ਸਿੰਘ ਤੂਰ (ਮੀਤ ਪ੍ਰਧਾਨ), ਤਜਿੰਦਰ ਸਿੰਘ ਤਾਜ (ਸਕੱਤਰ), ਰਣਵੀਰ ਸਿੰਘ ਮਾਨ (ਮੀਤ ਸਕੱਤਰ), ਨਿੰਦਰ ਗਰਚਾ (ਖਜਾਨਚੀ), ਜਗਰੂਪ ਸਿੰਘ ਸ਼ੇਰਗਿੱਲ (ਮੀਤ ਖਚਾਨਚੀ), ਗੁਰਮੀਤ ਸਿੰਘ ਬਰਾੜ (ਚੈਅਰਮੈਨ), ਗੋਲਡੀ ਰੰਧਾਵਾ (ਵਾਈਸ-ਚੈਅਰਮੈਨ), ਪਿੰਦਰ ਸ਼ੇਰਗਿੱਲ (ਨਿਰਦੇਸ਼ਕ), ਰੋਜੀ ਸ਼ੇਰਗਿੱਲ (ਵਾਈਸ ਡਾਇਰੈਕਟਰ), ਬਲਵੰਤ ਨਿੱਝਰ (ਬੁਲਾਰਾ), ਅਤਿੰਦਰਪਾਲ ਸੰਧੂ (ਟੀਮ ਮੈਨੇਜਰ), ਗੁਰਵਿੰਦਰ ਢਿੱਲੋਂ (ਖੇਡ ਸਕੱਤਰ), ਅਮਰੀਕ ਸਿੰਘ (ਸਭਿਆਚਿਾਰਕ ਸਕੱਤਰ), ਰਾਜਾ ਗਿੱਲ (ਆਡੀਟਰ) ਚੁਣੇ ਗਏ ਹਨ।