0 0
Read Time:1 Minute, 25 Second

ਈਸਟਰ ਵੀਕਐਡ ਤੇ ਨਿਊਜੀਲੈਡ ਹਾਕੀ ਵੱਲੋ U-16 Go Hockey Experience ਟੂਰਨਾਮੈਂਟ ਦਾ ਹੈਮਿਲਟਨ ਅਤੇ Cambridge ਵਿੱਚ ਅਯੋਜਨ ਕੀਤਾ ਗਿਆ।ਜਿਸ ਵਿੱਚ ਨਿਊਜੀਲੈਡ ਭਰ ਤੋਂ ਹਾਕੀ ਟੀਮਾ ਨੇ ਭਾਗ ਲਿਆ।ਜਿਸ ਵਿੱਚ ਇੱਕੋ ਇੱਕ ਪੰਜਾਬੀ ਨੋਜੁਆਨ ਅਮਨਜੋਤ ਕੁਲਾਰ ਨੇ ਸਿੱਖੀ ਸਰੂਪ ਵਿੱਚ ਟੀਮ ਦੀ As a Captain (ਥੰਡਰ)ਦੀ ਅਗਵਾਈ ਕੀਤੀ ਅਤੇ 5 ਦਿਨਾ ਇਸ ਟੂਰਨਾਮੈਂਟ ਵਿੱਚ ਟੀਮ ਨੇ ਅਮਨਜੋਤ ਦੀ ਕਪਤਾਨੀ ਹੇਠ ਵਿਰੋਧੀ ਟੀਮ ਨੂੰ 3-2 ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ।ਉਹਨਾਂ ਦੇ ਪਿਤਾ ਬਲਦੇਵ ਕੁਲਾਰ ਜੋ ਕੇ ਹੈਸਟਿਗਸ ਵਿੱਚ ਰਹਿੰਦੇ ਹਨ ਤੇ ਪੰਜਾਬ ਦੇ ਜਿਲਾ ਜਲੰਧਰ ਪਿੰਡ ਫਤਿਹਪੁਰ ਦੋਨਾ ਨਾਲ ਸੰਬੰਧਿਤ ਹਨ।ਬਲਦੇਵ ਸਿੰਘ ਹੁਰਾ ਰੇਡੀਓ ਸਪਾਈਸ ਦੀ ਟੀਮ ਨਾਲ ਗੱਲ-ਬਾਤ ਕਰਦਿਆਂ ਦੱਸਿਆ ਕੇ ਉਹਨਾਂ ਦਾ ਪੁੱਤਰ ਇਸ ਤੋਂ ਪਹਿਲਾ ਵੀ ਬਹੁਤ ਸਾਰੇ ਟੂਰਨਾਮੈਂਟ ਅਤੇ ਨੈਸ਼ਨਲ ਲੈਵਲ ਦੇ ਕੈਂਪਸ ਦਾ ਹਿੱਸਾ ਰਹਿ ਚੁੱਕਾ ਹੈ।ਹਾਕੀ ਦੀ ਜਾਣਕਾਰੀ ਰੱਖਣ ਵਾਲੇ ਲੋਕ ਉਸਨੂੰ Black Stick ਸੀਨੀਅਰ ਟੀਮ ਵਿੱਚ ਨਿਊਜੀਲੈਡ ਦੇ ਭਵਿੱਖ ਦੇ ਤੋਰ ਤੇ ਦੇਖਦੇ ਹਨ।

ਖਬਰ ਦਾ ਵੇਰਵਾ
ਹੈਰੀ ਭਲੂਰ Via RadioSpice

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *