0
0
Read Time:57 Second
ਆਸਟ੍ਰੇਲੀਆ ਦੇ Adelaide ਵਿੱਚ ਰਹਿੰਦੀ ਪੰਜਾਬੀ ਕੁੜੀ, ਜੈਸਮੀਨ ਕੌਰ ਦੇ ਮਾਰਚ 2021 ਵਿੱਚ ਹੋਏ ਕਤਲ ਤੋਂ ਬਾਅਦ ਅਦਾਲਤ ਨੇ ਹੁਣ 21 ਸਾਲਾ ਤਾਰਿਕਜੋਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਜੈਸਮੀਨ ਕੌਰ ਇੱਕ ਨਰਸਿੰਗ ਦੀ ਵਿਦਿਆਰਥੀ ਸੀ ਅਤੇ ਉਸ ਦੀ ਲਾਸ਼ ਦੱਖਣੀ ਆਸਟ੍ਰੇਲੀਆ ਦੇ Flinders Ranges ਵਿੱਚੋਂ ਮਿਲੀ ਸੀ। ਉਸ ਦੀ ਲਾਸ਼ ਇੱਕ ਖ਼ਾਲੀ ਕਬਰ ਵਿੱਚੋਂ ਕਤਲ ਤੋਂ ਕੁੱਝ ਦਿਨ ਬਾਅਦ ਮਿਲੀ ਸੀ।
ਪਿਛਲੇ ਸਾਲ ਮਾਰਚ ਵਿੱਚ ਤਾਰਿਕਜੋਤ ਸਿੰਘ ਨੇ ਅਦਾਲਤ ਸਾਹਮਣੇ ਆਪਣੇ ਆਪ ਨੂੰ ਦੋਸ਼ੀ ਮੰਨਣ ਤੋਂ ਇਨਕਾਰ ਕੀਤਾ ਸੀ ਪਰ ਹੁਣ ਉਸਨੇ ਆਪਣਾ ਕਸੂਰ ਮੰਨ ਲਿਆ ਹੈ।
ਜੈਸਮੀਨ Adelaide ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਰਹਿੰਦੀ ਸੀ ਅਤੇ ਨਰਸਿੰਗ ਦੀ ਪੜਾਈ ਦੇ ਨਾਲ ਨਾਲ ਇੱਕ aged care worker ਵੀ ਸੀ।