0 0
Read Time:2 Minute, 13 Second

Ashmore Reef ਦੇ Australian territorial waters ਜੋ ਕਿ Broome ਤੋਂ ਲਗਭਗ 600 ਕਿੱਲੋਮੀਟਰ ਉੱਤਰ ਵਿੱਚ ਹੈ, ਤੋਂ ਵੀਰਵਾਰ ਨੂੰ ਛੇ ਭਾਰਤੀ ਨਾਗਰਿਕਾਂ ਅਤੇ ਚਾਰ ਇੰਡੋਨੇਸ਼ੀਆਈ ਕਿਸ਼ਤੀ ਚਾਲਕਾਂ ਨੂੰ ਵਾਪਸ ਮੋੜ ਦਿੱਤਾ ਗਿਆ। ਛੇ ਭਾਰਤੀ ਨੌਜਵਾਨ 20 ਤੋਂ 35 ਸਾਲ ਦੀ ਉਮਰ ਦੇ ਸਨ, ਜਿਹਨਾਂ ਵਿੱਚੋਂ 4 ਪੰਜਾਬ ਤੋਂ ਅਤੇ ਦੋ ਗੁਜਰਾਤ ਦੇ ਰਹਿਣ ਵਾਲੇ ਸਨ।

Australian Maritime Patrol ਨੇ ਇੰਡੋਨੇਸ਼ੀਆ ਤੋਂ ਆਸਟ੍ਰੇਲੀਆ ਵੱਲ ਜਾਣ ਦੀ ਕੋਸ਼ਿਸ਼ ਕਰ ਰਹੀ ਇੱਕ ਨਵੀਂ ਕਿਸ਼ਤੀ ਨੂੰ ਰੋਕਿਆ ਸੀ। ਇਸ ਤਰਾਂ ਤਿੰਨ ਸਾਲਾਂ ਦੀ ਸ਼ਾਂਤੀ ਤੋਂ ਬਾਅਦ ਇੱਕ ਮਹੀਨੇ ਵਿੱਚ ਦੂਜੀ ਬਾਰ ਹੋਇਆ ਹੈ। ਪਿਛਲੀ ਵਾਰ ਇਰਾਕੀ ਲੋਕਾਂ ਨੂੰ ਲੈ ਕੇ ਆ ਰਹੀ ਕਿਸ਼ਤੀ ਨੂੰ ਮੋੜਿਆ ਗਿਆ ਸੀ। ਇੰਡੋਨੇਸ਼ੀਆ ਦੇ East Nusa Tenggara ਸੂਬੇ ਵਿੱਚ Rote Ndao police ਦੇ ਇੱਕ ਬੁਲਾਰੇ Anam Nurcahyo ਨੇ ਸਥਾਨਕ ਅਖ਼ਬਾਰਾਂ ਨੂੰ ਦੱਸਿਆ ਕਿ ਕਿਸ਼ਤੀ ਵਿਚ ਸਵਾਰ 10 ਵਿਅਕਤੀਆਂ ਨੂੰ Royal Australian Navy Patrol Ship “HMAS Albany” ਨੇ ਫੜਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇੱਕ ਨਵੀਂ ਬੇੜੀ ਦੇ ਕੇ ਇੰਡੋਨੇਸ਼ੀਆ ਵਾਪਸ ਭੇਜ ਦਿੱਤਾ ਗਿਆ।

ਉਨ੍ਹਾਂ ਦੀ ਅਸਲੀ ਲੱਕੜ ਦੀ ਕਿਸ਼ਤੀ 13 ਜਨਵਰੀ ਨੂੰ ਇੰਡੋਨੇਸ਼ੀਆ ਵਿੱਚ South Sulawesi ਦੀ ਰਾਜਧਾਨੀ Makassar ਤੋਂ ਰਵਾਨਾ ਹੋਈ ਸੀ। ਇਸ ਕਿਸ਼ਤੀ ਵਿੱਚ ਇੰਡੋਨੇਸ਼ੀਆ ਦੇ ਚਾਰ ਕਿਸ਼ਤੀ ਚਾਲਕਾਂ ਤੋਂ ਇਲਾਵਾ ਭਾਰਤ ਦੇ ਦੋ ਸੂਬਿਆਂ; ਪੰਜਾਬ ਅਤੇ ਗੁਜਰਾਤ ਦੇ ਛੇ ਵਿਅਕਤੀ ਸਵਾਰ ਸਨ। ਭਾਰਤੀ ਨਾਗਰਿਕਾਂ ਦੀ ਉਮਰ 20 ਤੋਂ 35 ਸਾਲ ਦੇ ਵਿਚਕਾਰ ਸੀ। ਇਨ੍ਹਾਂ ਦੀ ਆਸਟ੍ਰੇਲੀਆ ‘ਚ ਵੜਨ ਦੀ ਕੋਸ਼ਿਸ਼ ਤੋਂ ਪਹਿਲਾਂ ਦਸੰਬਰ ਵਿੱਚ 13 ਇਰਾਕੀ ਲੋਕਾਂ ਨੇ ਇੰਡੋਨੇਸ਼ੀਆ ਤੋਂ ਸਮੁੰਦਰ ਰਾਹੀਂ ਯਾਤਰਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਨ੍ਹਾਂ ਨੂੰ Australian authorities ਨੇ Ashmore Reef ਤੋਂ ਵਾਪਸ ਭੇਜ ਦਿੱਤਾ ਸੀ।

ਚੇਤੇ ਰਹੇ ਕਿ ਆਸਟ੍ਰੇਲੀਆ ਵਿੱਚ ਕਿਸ਼ਤੀ ਰਾਹੀਂ ਪ੍ਰਵਾਸ ਕਰਨ ਵਾਲਿਆਂ ਨੂੰ ਦਾਖਲਾ ਨਹੀਂ ਦਿੱਤਾ ਜਾਂਦਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *