0
0
Read Time:1 Minute, 6 Second
ਆਕਲੈਂਡ – ਨਿਊਜੀਲੈਂਡ ਸਰਕਾਰ ਕੁਝ ਸਾਲਾਂ ਵਿੱਚ ਨਿਊਜੀਲੈਂਡ ਨੂੰ ਸਿਗਰੇਟ ਮੁਕਤ ਕਰਨਾ ਚਾਹੁੰਦੀ ਹੈ । ਇਸ ਲਈ ਸਰਕਾਰ ਨੇ ਲੰਘੀ ਜੂਨ ਵਿੱਚ ਸਮੋਕਫਰੀ 2025 ਬਿੱਲ ਸੰਸਦ ਵਿੱਚ ਪਾਸ ਕੀਤਾ, ਜਿਸ ਅਨੁਸਾਰ ਸਰਕਾਰ ਛੋਟੀ ਉਮਰ ਦੇ ਨੌਜਵਾਨਾਂ ‘ਤੇ ਸਿਗਰੇਟ ਖ੍ਰੀਦਣ ਦੀ ਪਾਬੰਦੀ ਲਗਾਏਗੀ, ਉੱਥੇ ਹੀ ਛੋਟੇ ਕਾਰੋਬਾਰ, ਜਿਨ੍ਹਾਂ ‘ਤੇ ਸਿਗਰੇਟ ਉਤਪਾਦ ਵਿਕਦੇ ਹਨ, ਉਨ੍ਹਾਂ ਦੀ ਗਿਣਤੀ ਵੀ ਘਟਾਉਣ ਜਾ ਰਹੀ ਹੈ।ਸਰਕਾਰ ਸਿਗਰੇਟ ਵੇਚਣ ਵਾਲੇ ਛੋਟੇ ਕਾਰੋਬਾਰਾਂ ਦੀ ਗਿਣਤੀ 6000 ਤੋਂ ਘਟਾ ਕੇ 600 ਕਰਨਾ ਚਾਹੁੰਦੀ ਹੈ।ਇਨ੍ਹਾਂ ਛੋਟੇ ਕਾਰੋਬਾਰਾਂ ਨੂੰ ਜ਼ਿਆਦਾਤਰ ਭਾਰਤੀ ਭਾਈਚਾਰੇ ਦੇ ਲੋਕ ਚਲਾਉਂਦੇ ਹਨ । ਇਨ੍ਹਾਂ ਕਾਰੋਬਾਰਾਂ ਦੀ ਨੁਮਾਇੰਦਗੀ ਵਾਲੀ ਸੰਸਥਾ ਦਾ ਕਹਿਣਾ ਹੈ ਕਿ ਇਹ ਛੋਟੇ ਕਾਰੋਬਾਰਾਂ ਨਾਲ ਧੱਕਾ ਹੈ, ਕਿਉਂਕਿ ਉਨ੍ਹਾਂ ਦੇ ਕਾਰੋਬਾਰਾਂ ‘ਤੇ 50 ਤੋਂ 60% ਆਮਦਨ ਸਿਗਰੇਟ ਉਤਪਾਦਨ ਤੋਂ ਆਉਂਦੀ ਹੈ।