0
0
Read Time:1 Minute, 17 Second
ਨਿਊਜ਼ੀਲੈਂਡ ਪ੍ਰਵਾਸ ਵਿਭਾਗ ਨੇ ਸਪਾਊਜ਼ ਵਰਕ ਵੀਜ਼ੇ ਵਾਲਿਆਂ ਲਈ ਨਵੀਂ ਤਬਦੀਲੀ ਬਾਰੇ ਦਸੰਬਰ ਚ ਸੰਭਾਵੀ ਤੌਰ
‘ਤੇ ਨਵੀਆਂ ਨੀਤੀਆਂ ਬਾਰੇ ਫ਼ੈਸਲਾ ਅਪ੍ਰੈਲ 2023 ਤੱਕ ਲੰਮਕਾ ਦਿੱਤਾ ਹੈ। ਜਿਸ ਬਾਰੇ ਨਵੇਂ ਨਿਰਦੇਸ਼ ਫ਼ਰਵਰੀ 2023 `ਚ ਆਉਣ ਦੀ ਸੰਭਾਵਨਾ ਹੈ।ਇਸ ਫੈਸਲੇ ਨਾਲ ਕਈ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਸਪਾਊਜ਼ ਨੂੰ ਵਰਕ ਵੀਜ਼ੇ ਦੀ ਬਜਾਏ ਵਿਜ਼ਟਰ ਵੀਜ਼ੇ ਤੇ ਹੀ ਰਹਿਣਾ ਪਵੇਗਾ। ਸਿੱਟੇ ਵਜੋਂ ਪਾਰਟਨਰ ਨੂੰ ਮੁਫ਼ਤ ਮੈਡੀਕਲ ਸਹਾਇਤਾ ਅਤੇ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਇਸ ਬਾਰੇ ਪ੍ਰਵਾਸ ਮਾਮਲਿਆਂ ਬਾਰੇ ਨੈਸ਼ਨਲ ਦੀ ਬਾਲਰੇ ਐਰਿਕਾ ਸਟੈਨਫੋਰਡ ਦਾ ਕਹਿਣਾ ਹੈ ਕਿ ਸਰਕਾਰ ਨੇ ਅਜਿਹਾ ਕਰਕੇ ਸਪਾਊਜ਼ ਨੂੰ ਕੰਮ ਵਾਲੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ਹੈ, ਜਿਸ ਨਾਲ ਦੇਸ਼ ਵਿੱਚ ਕਾਮਿਆਂ ਦੀ ਘਾਟ ਹੋਰ ਵੀ ਵਧੇਗੀ।ਐਰਿਕਾ ਨੇ ਇਹ ਵੀ ਆਖਿਆ ਕਿ ਦੁਨੀਆ ਦੇ ਹੋਰ ਦੇਸ਼ ਸਕਿਲਡ ਪ੍ਰਵਾਸੀਆਂ ਦਾ ਸਵਾਗਤ ਕਰ ਰਹੇ ਹਨ ਜਦੋਂ ਕਿ ਲੇਬਰ ਸਰਕਾਰ ਬਿਲਕੁਲ ਉਲਟ ਕੰਮ ਕਰ ਰਹੀ ਹੈ।