0 0
Read Time:1 Minute, 9 Second

ਆਕਲੈਂਡ: ਮੈਨੂਰੇਵਾ ਵਿੱਚ ਲੰਘੇ ਅਗਸਤ ਮਹੀਨੇ ਵਿੱਚ ਦੋ ਬੱਚਿਆਂ ਦੀਆਂ ਸੂਟਕੇਸਾਂ ਵਿੱਚ ਲਾਸ਼ਾਂ ਮਿਲਣ ਕਾਰਨ ਸਨਸਨੀ ਫੈਲ ਗਈ ਸੀ। ਮੈਨੂਰੇਵਾ ਵਿੱਚ ਬੱਚਿਆਂ ਦੇ ਗੁੰਮ ਹੋਇਆ ਨੂੰ ਚਾਰ ਸਾਲ ਬੀਤ ਚੁੱਕੇ ਸਨ ਪੁਲਿਸ ਨੂੰ ਬੱਚਿਆਂ ਦੀ ਮਾਂ ਤੇ ਹੀ ਸ਼ੱਕ ਸੀ । ਪੁਲਿਸ ਇਸ ਮਾਮਲੇ ਦੀ ਜਾਂਚ ਤੇਜ਼ੀ ਨਾਲ ਕਰ ਰਹੀ ਸੀ। 2018 ਵਿੱਚ ਬੱਚਿਆਂ ਦੀ ਮਾਂ ਵਾਪਸ ਸਾਉਥ ਕੋਰੀਆ ਜਾ ਕੇ ਵੱਸ ਗਈ। ਨਿਊਜੀਲੈਂਡ ਪੁਲਿਸ ਨੇ ਸਾਉਥ ਕੋਰੀਆਂ ਪੁਲਿਸ ਦੇ ਸਹਿਯੋਗ ਨਾਲ ਇਸ ਮਹਿਲਾ ਦੀ ਭਾਲ ਸਾਉਥ ਕੋਰੀਆ ਵਿੱਚ ਸ਼ੁਰੂ ਕਰ ਦਿੱਤੀ ਸੀ। ਇਸ ਦੀ ਗ੍ਰਿਫ਼ਤਾਰੀ ਦੋ ਮਹਿਨੇ ਪਹਿਲਾ ਹੋ ਚੁੱਕੀ ਸੀ। ਪਰ ਨਿਊਜੀਲੈਂਡ ਪੁਲਿਸ ਦੇ ਅਧਿਕਾਰੀਆਂ ਨੇ ਇਸ ਮਹਿਲਾ ਨੂੰ ਮੰਗਲਵਾਰ ਆਕਲੈਂਡ ਲਿਆਦਾਂ ਗਿਆ ਅਤੇ ਅੱਜ ਬੁੱਧਵਾਰ ਪੁਲਿਸ ਪੁਖ਼ਤਾ ਸਬੂਤਾਂ ਦੇ ਨਾਲ ਇਸ ਮਹਿਲਾ ਨੂੰ ਮੈਨੂਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰੇਗੀ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *