0
0
Read Time:41 Second
ਆਕਲੈਂਡ : ਬੀਤੇ ਦਿਨ ਲਗਭਗ ਪੱਚੀ ਗੁਰੂ ਘਰਾਂ ਅਤੇ ਸਮਾਜਿਕ ਭਲਾਈ ਦੇ ਖੇਤਰ ਵਿੱਚ ਕੰਮ ਕਰਦੀਆਂ ਸੰਸਥਾਵਾਂ ਤੇ ਖੇਡਾਂ ਵਿੱਚ ਗਤੀਸ਼ੀਲ ਕਲੱਬਾਂ ਵੱਲੋਂ ਸਾਂਝੇ ਤੌਰ ’ਤੇ ਹੋਂਦ ਵਿੱਚ ਲਿਆਂਦੀ ਸੰਸਥਾ ‘ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ’ ਵੱਲੋਂ ਓਲੰਪੀਅਨ, ਵਿਧਾਇਕ, ਅਰਜੁਨ ਅਵਾਰਡੀ ਸ੍ਰ.ਪਰਗਟ ਸਿੰਘ ਜੀ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇੰਨ੍ਹੀ ਦਿਨੀਂ ਸ੍ਰ. ਪ੍ਰਗਟ ਸਿੰਘ ਨਿਊਜ਼ੀਲੈਂਡ ਦੌਰੇ ’ਤੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈ ਰਹੇ ਹਨ।