0 0
Read Time:1 Minute, 27 Second

ਐਨ ਜ਼ੈਡ ਪੰਜਾਬੀ ਪੋਸਟ : ਮਾਰਟੀਨ ਕੁਲਨ ਦਾ ਪੋਨਸਨਬੇਅ ਵਿੱਚ ਸਾਊਥ-ਇੰਡੀਅਨ ਕਿਊਜ਼ਿਨ ਨਾਮ ਦਾ ਰੈਸਟੋਰੈਂਟ ਹੈ ਤੇ ਉਸਦਾ ਹੀ ਨਹੀਂ ਬਲਕਿ ਨਿਊਜੀਲੈਂਡ ਦੀ ਪੂਰੀ ਹੋਸਪੀਟੇਲਟੀ ਇੰਡਸਟਰੀ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਵਿਦੇਸ਼ੀ ਕਾਮਿਆਂ ਦੀ ਭਰਤੀ ਲਈ ਸ਼ੁਰੂ ਕੀਤੀ ਨਵੀਂ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਯੋਜਨਾ ਉਨ੍ਹਾਂ ਲਈ ਵੱਡੀ ਸੱਮਸਿਆ ਦਾ ਕਾਰਨ ਬਣ ਰਹੀ ਹੈ।ਆਪਣੇ ਮੌਜੂਦਾ ਕਰਮਚਾਰੀ ਸਦਕਾ ਉਸ ਨੇ 2 ਹੋਰ ਸ਼ੈਫ ਫਿਲੀਪੀਨਜ਼ ਤੋਂ ਮੰਗਵਾਉਣੇ ਹਨ, ਇਸ ਲਈ ਉਸਨੇ ਇਮਪਲਾਇਰ ਐਕਰੀਡੇਸ਼ਨ ਵੀ ਹਾਸਿਲ ਕਰ ਲਈ ਹੈ ਤੇ ਕਰਮਚਾਰੀ ਵੀ ਨਿਊਜੀਲੈਂਡ ਆਉਣ ਲਈ ਤਿਆਰ ਹਨ। ਪਰ ਇਸ ਦੇ ਬਾਵਜੂਦ ਬੀਤੀ 28 ਜੂਨ ਤੋਂ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਸ਼ੈਫ ਦੀ ਪੁਜੀਸ਼ਨ ਸਬੰਧੀ ਅਸੈਸਮੈਂਟ ਚੱਲ ਰਹੀ ਹੈ ਤੇ ਮਾਰਟੀਨ ਨੂੰ ਇਸ ਸਬੰਧੀ ਕੋਈ ਜੁਆਬ ਨਹੀਂ ਆਇਆ ਤੇ ਇਸ ਕਾਰਨ ਸਿੱਧੇ ਤੌਰ ‘ਤੇ ਉਸਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਮਾਰਟੀਨ ਵਲੋਂ ਨਿਊਜੀਲੈਂਡ ਵਿੱਚ ਸ਼ੈਫ ਲੱਭਣ ਲਈ ਵੀ $2000 ਪ੍ਰਤੀ ਮਹੀਨੇ ਦੇ ਹਿਸਾਬ ਨਾਲ ਇਸ਼ਤਿਹਾਰਬਾਜੀ ਕੀਤੀ ਜਾ ਰਹੀ ਹੈ। ਉਸਦਾ ਕਹਿਣਾ ਹੈ ਕਿ ਇਹ ਨਵੀਂ ਵੀਜਾ ਸ਼੍ਰੇਣੀ ਉਸ ਲਈ ਵਧੇਰੇ ਮਾਨਸਿਕ ਤਣਾਅ ਦਾ ਕਾਰਨ ਬਣ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *