0
0
Read Time:1 Minute, 2 Second
ਆਕਲੈਂਡ : ਤਾਜਾ ਰਿਪੋਰਟ ਅਨੁਸਾਰ ਘਰੇਲੂ ਹਿੰਸਾ ਮਾਮਲੇ ਕਾਰਨ ਭਾਰਤੀ ਮੂਲ ਦੇ ਨੌਜੁਆਨ ਵਿਪੁਲ ਨੂੰ ਡਿਪੋਰਟ ਕੀਤਾ ਜਾਵੇਗਾ। ਵਿਦਿਆਰਥੀ ਵੀਜ਼ੇ ’ਤੇ ਨਿਊਜੀਲੈਂਡ ਆਏ ਵਿਪੁਲ ਦੀ ਪੜਾਈ ਦੌਰਾਨ ਚੰਗੀ ਕਾਰਗੁਜਾਰੀ ਨਾ ਹੋਣ ਕਾਰਨ ਇਮੀਗ੍ਰੇਸ਼ਨ ਵੱਲੋਂ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। ਫਿਰ ਉਸ ਨੇ ਨਿਊਜੀਲੈਂਡ ਸਿਟੀਜਨ ਪਾਟਨਰ ਬੇਸ ’ਤੇ ਨਵਾਂ ਵੀਜ਼ਾ ਅਪਲਾਈ ਕੀਤਾ ਪਰ ਇਸ ਵੀਜ਼ੇ ਤੇ ਕਾਰਵਾਈ ਦੌਰਾਨ ਸੰਬੰਧਤ ਮਹਿਕਮੇ ਨੇ ਘਰੇਲੂ ਹਿੰਸਾ ਦਾ ਹਵਾਲਾ ਦਿੰਦਿਆ ਵਿਪੁਲ ਨੂੰ ਡਿਪੋਰਟ ਕਰਨ ਦੀ ਗੱਲ ਕਹੀ ਹੈ। ਵਿਪੁਲ ਨੇ ਇਸ ਟਿੱਪਣੀ ਬਾਬਤ ਗੱਲਬਾਤ ਦੌਰਾਨ ਦੱਸਿਆ ਕਿ ਮਹਿਕਮੇ ਨੇ ਸਿਰਫ ਇੱਕ ਪਾਸਾ ਦੇਖਿਆ ਹੈ ਜਦਕਿ ਸਾਡੇ ਦੋਵਾਂ ਵਿਚਲਾ ਸਕਾਰਾਤਮਕ ਰਿਸ਼ਤੇ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ।