0 0
Read Time:1 Minute, 19 Second

ਸਕੂਲਾਂ ਵਿੱਚ ਛੁੱਟੀਆਂ ਦਾ ਮਾਹੌਲ ਹੈ, ਜਿਸ ਕਾਰਨ ਨਿਊਜੀਲੈਂਡ ਵਾਸੀ ਛੁੱਟੀਆਂ ਮਨਾਉਣ ਲਈ ਪਰਿਵਾਰਾਂ ਸਮੇਤ ਜਾ ਰਹੇ ਹਨ, ਪਰ ਛੁੱਟੀਆਂ ਮਨਾਉਣ ਜਾਣ ਵਾਲਿਆਂ ਦੀਆਂ ਇਸ ਵੇਲੇ ਏਅਰਪੋਰਟਾਂ ‘ਤੇ ਭੀੜਾਂ ਪੈ ਰਹੀਆਂ ਹਨ, ਕਿਉਂਕਿ ਨਿਊਜੀਲੈਂਡ ਦੀ ਰਾਸ਼ਟਰੀ ਏਅਰਲਾਈਨ ਏਅਰ ਨਿਊਜੀਲੈਂਡ ਕਰਮਚਾਰੀਆਂ ਦੇ ਬਿਮਾਰ ਪੈਣ, ਕਰਮਚਾਰੀਆਂ ਦੀ ਘਾਟ, ਖਰਾਬ ਮੌਸਮ ਕਾਰਨ ਅਚਨਚੇਤ ਉਡਾਣਾ ਰੱਦ ਕਰ ਰਹੀ ਹੈ ਤੇ ਇਸ ਕਾਰਨ ਯਾਤਰੀਆਂ ਨੂੰ ਵੱਡੀ ਗਿਣਤੀ ਵਿੱਚ ਖੱਜਲ-ਖੁਆਰੀ ਝੱਲਣੀ ਪੈ ਰਹੀ ਹੈ।ਯਾਤਰੀਆਂ ਵਲੋਂ ਏਅਰ ਨਿਊਜੀਲੈਂਡ ਦੇ ਸ਼ਿਕਾਇਤ ਡੈਸਕ ‘ਤੇ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦਾ ਇਸ ਕਾਰਨ ਅੰਬਾਰ ਲੱਗ ਗਿਆ ਹੈ। ਹਾਲਤ ਅਜਿਹੀ ਹੋ ਰਹੀ ਹੈ ਕਿ ਗ੍ਰਾਹਕਾਂ ਨੂੰ ਕੋਈ ਗ੍ਰਾਹਕ ਅਧਿਕਾਰੀ ਵੀ ਨਹੀਂ ਮਿਲ ਰਿਹਾ ਉਨ੍ਹਾਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ, ਜਾਂ ਉਨ੍ਹਾਂ ਦੇ ਮਸਲੇ ਸੁਲਝਾਉਣ ਲਈ। ਏਅਰ ਨਿਊਜੀਲੈਂਡ ਅਨੁਸਾਰ ਇਸ ਸਭ ਕਾਰਨ 670,000 ਨਿਊਜੀਲੈਂਡ ਵਾਸੀਆਂ ਨੂੰ ਆਉਂਦੇ ਦਿਨਾਂ ਵਿੱਚ ਖੱਜਲ-ਖੁਆਰੀ ਝੱਲਣੀ ਪੈ ਸਕਦੀ ਹੈ ਤੇ ਇਸ ਲਈ ਏਅਰਲਾਈਨ ਪੂਰੀ ਤਰ੍ਹਾਂ ਬੇਵੱਸ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *